ਵਿਸਾਖੀ ਨਾਲ ਜੁੜਿਆ ਲੋਕ ਨਾਚ ਭੰਗੜੇ ਦਾ ਵਜੂਦ ਹਮੇਸ਼ਾ ਹੀ ਕਾਇਮ ਰੱਖਿਆ ਜਾਵੇਗਾ-ਅਜੈਬ ਚਾਹਲ, ਜੈਕਬ ਮਸੀਹ
ਰੋਹਿਤ ਗੁਪਤਾ
ਗੁਰਦਾਸਪੁਰ,13 ਅਪ੍ਰੈਲ
ਲੋਕ ਨਾਚਾਂ ਦੇ ਵਜੂਦ ਨੂੰ ਹਮੇਸ਼ਾ ਹੀ ਕਾਇਮ ਰੱਖਣ ਲਈ ਧੰਨ ਦਿਲੀ ਨਾਲ ਕੰਮ ਕਰ ਰਹੀ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੇ ਬਾਨੀ ਤੇ ਪ੍ਰਸਿੱਧ ਭੰਗੜਾ ਕੋਚ ਸ.ਅਜੈਬ ਸਿੰਘ ਚਾਹਲ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਲੋਕ ਨਾਚਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪਿੜ ਦੀ ਭੰਗੜਾ ਟੀਮ ਦੀ ਸੋਚ ਇਹ ਰਹੀ ਹੈ ਕਿ ਆਪਣੇ ਪੁਰਾਤਨ ਲੋਕ ਨਾਚਾਂ ਨੂੰ ਨਵੀਂ ਪੀੜੀ ਵਿੱਚ ਕਾਇਮ ਜਿਉਂਦਾ ਰੱਖਿਆ ਜਾਵੇ। ਵਿਸਾਖੀ ਉੱਪਰ ਖੁੱਲਾ ਨਾਚ ਨੱਚਦੇ ਹੋਇਆਂ ਉਹਨਾਂ ਦੀ ਟੀਮ ਨਾਲ ਮੁਲਾਕਾਤ ਕੀਤੀ ਗਈ। ਜਿਸ ਵਿੱਚ ਉਹਨਾਂ ਆਪਣੀ ਭੰਗੜਾ ਟੀਮ ਬਾਰੇ ਦੱਸਿਆ ਕਿ ਇਹ ਟੋਲੀ ਲੋਕ ਨਾਚਾਂ ਦੀ ਮੁਫ਼ਤ ਸੇਵਾ ਕਰ ਰਹੀ ਹੈ। ਇਸ ਮੌਕੇ ਪਿੜ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਵੀ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇਹ ਸਾਰੀ ਟੀਮ ਪ੍ਰਸਿੱਧ ਭੰਗੜਾ ਕੋਚ ਸ.ਅਜੈਬ ਸਿੰਘ ਚਾਹਲ ਦੀ ਰਹਿਨਮਾਈ ਹੇਠ ਚੱਲ ਰਹੀ ਹੈ।ਜਿਸ ਵਿੱਚ ਜੈਕਬ ਤੇਜਾ,ਗੁਰਜਿੰਦਰ ਸਿੰਘ ਸੋਹਲ,ਸਰਬਜੀਤ ਸਿੰਘ,ਕੁਲਵੰਤ ਸਿੰਘ ਲੇਹਲ,
ਰਾਜ ਕੁਮਾਰ,ਇੰਦਰਬੀਰ ਸਿੰਘ,ਹਰਪ੍ਰੀਤ ਸਿੰਘ, ਕੁਲਵੰਤ ਸਿੰਘ ਗੁਰਦਾਸਪੁਰ, ਮਨਿੰਦਰ ਸਿੰਘ,ਰਾਜਬੀਰ ਸਿੰਘ,ਪਲਵਿੰਦਰ ਸਿੰਘ, ਅਤੇ ਕੁਲਦੀਪ ਸਿੰਘ ਲੋਕ ਨਾਚ ਭੰਗੜਾ,ਝੂਮਰ,ਲੁੱਡੀ ਨਾਲ ਜੁੜੇ ਹੋਏ ਹਨ।