25 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਦੋਸਤ ਦੇ ਘਰ ਹੋਈ ਮੌਤ
ਪਰਿਵਾਰ ਨੇ ਦੋਸਤ ਤੇ ਨਸ਼ਾ ਦੇ ਕੇ ਮਾਰਣ ਦਾ ਲਾਇਆ ਦੋਸ਼
ਪਿੰਡ ਵਾਸੀ ਬੋਲੇ ਪਿੰਡ ਚੋਂ ਨਸ਼ਾ ਕਰੋ ਖਤਮ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ - ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਪਿੰਡ ਨੀਲ ਕਲਾਂ ਦੇ 25 ਵਰਿਆਂ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋ ਗਈ । ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਉਸਦੇ ਇੱਕ ਦੋਸਤ ਦੇ ਘਰ ਮਿਲੀ ਹੈ। ਮ੍ਰਿਤਕ ਨੌਜਵਾਨ ਦੇ ਤਾਏ ਸੁਖਦੇਵ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਬੀਤੀ ਸ਼ਾਮ ਗੁਰਦੁਆਰਾ ਮੱਕਾ ਸਾਹਿਬ ਵਿੱਚ ਸੇਵਾ ਕਰਨ ਲਈ ਗਿਆ ਸੀ ਸਾਰੀ ਰਾਤ ਉੱਥੇ ਸੇਵਾ ਕਰਨ ਤੋਂ ਬਾਅਦ ਪਿੰਡ ਦਾ ਹੀ ਇੱਕ ਹੋਰ ਨੌਜਵਾਨ ਉਸ ਨੂੰ ਆਪਣੇ ਘਰ ਲੈ ਗਿਆ ।
ਸਵੇਰੇ 12 ਵਜੇ ਸਾਨੂੰ ਉਸ ਨੌਜਵਾਨ ਨੇ ਇਤਲਾਹ ਦਿੱਤੀ ਕਿ ਤੁਹਾਡੇ ਮੁੰਡੇ ਦੀ ਤਬੀਅਤ ਠੀਕ ਨਹੀਂ ਹੈ ਉਸ ਨੂੰ ਆ ਕੇ ਲੈ ਜਾਵੋ ਜਦੋਂ ਅਸੀਂ ਉਸਨੂੰ ਜਾ ਕੇ ਦੇਖਿਆ ਤਾਂ ਸਾਡੇ ਬੇਟੇ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਤੇ ਸਾਨੂੰ ਸ਼ੱਕ ਹੈ ਕਿ ਸਾਡੇ ਬੇਟੇ ਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਿਉਂਕਿ ਸਾਡਾ ਬੇਟਾ ਪਹਿਲਾਂ ਨਸ਼ੇ ਦਾ ਆਦੀ ਸੀ ਛੇ ਮਹੀਨੇ ਨਸ਼ਾ ਕੇਂਦਰ ਰਹਿਣ ਤੋਂ ਬਾਅਦ ਦੋ ਮਹੀਨੇ ਪਹਿਲਾਂ ਹੀ ਉਹ ਵਾਪਸ ਆਇਆ ਸੀ ।
ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਉੱਥੇ ਹੀ ਪਿੰਡ ਵਾਸੀ ਹਰਪਾਲ ਸਿੰਘ ਨੇ ਪਰ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪਿੰਡ ਵਿੱਚੋਂ ਨਸ਼ੇ ਤੇ ਰੋਕ ਲਗਾਈ ਜਾਵੇ ।ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਹੋਰ ਵੀ ਸਖਤ ਕੀਤਾ ਜਾਵੇ ਤਾਂ ਜੋ ਪਿੰਡਾਂ ਵਿੱਚੋਂ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ ਅੱਜ ਜੋ ਇਸ ਪਰਿਵਾਰ ਉੱਤੇ ਕਹਿਰ ਵਾਪਰਿਆ ਹੈ ਇੱਕ ਨੌਜਵਾਨ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਤਰ੍ਹਾਂ ਕਿਸੇ ਹੋਰ ਨੌਜਵਾਨ ਦੀ ਮੌਤ ਨਾ ਹੋਵੇ।
ਜਦੋਂ ਇਸ ਬਾਰੇ ਥਾਣਾ ਕਾਦੀਆਂ ਦੇ ਐਸਐਚਓ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਮ੍ਰਿਤਕ ਦੇ ਤਾਏ ਸੁਖਦੇਵ ਸਿੰਘ ਦੇ ਬਿਆਨਾਂ ਤੇ 194 ਬੀਐਮ ਐਸਐਸ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।