ਹੈਰੋਇਨ ਅਤੇ ਮੋਟਰਸਾਈਕਲ ਸਮੇਤ ਦੋ ਤਸਕਰ ਕਾਬੂ
ਦੀਪਕ ਜੈਨ
ਜਗਰਾਉਂ, 5 ਅਪ੍ਰੈਲ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਅੱਜ ਦੋ ਨਸ਼ਾ ਤਸਕਰਾਂ ਨੂੰ 400 ਗ੍ਰਾਮ ਹਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਦਰ ਜਗਰਾਉਂ ਦੇ ਮੁਖੀ ਸਬ ਇੰਸਪੈਕਟਰ ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਸਬ ਇੰਸਪੈਕਟਰ ਗੁਰਸੇਵਕ ਸਿੰਘ ਆਪਣੀ ਸਾਥੀ ਪੁਲਿਸ ਪਾਰਟੀ ਦੇ ਨਾਲ ਬਰਾਏ ਗਸਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਜੀਟੀ ਰੋਡ ਮੋਗਾ ਸਾਈਡ ਤੋਂ ਦੀ ਹੁੰਦੇ ਹੋਏ ਕੱਚੇ ਰਸਤੇ ਪਿੰਡ ਅਮਰਗੜ ਕਲੇਰ ਵਲ ਨੂੰ ਜਾ ਰਹੇ ਸਨ ਅਤੇ ਇਹ ਪੁਲਿਸ ਪਾਰਟੀ ਜੀ ਟੀ ਰੋਡ ਤੋਂ 500 ਮੀਟਰ ਅੰਦਰ ਪਹੁੰਚੀ ਤਾਂ ਸਾਹਮਣੇ ਇੱਕ ਮੋਟਰ ਸਾਈਕਲ ਉੱਪਰ ਦੋ ਨੌਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ। ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਗਏ ਅਤੇ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ ਤਾਂ ਮੋਟਰਸਾਈਕਲ ਸਲਿੱਪ ਹੋਣ ਕਰਕੇ ਜਮੀਨ ਤੇ ਡਿੱਗ ਪਿਆ। ਉਕਤ ਨੋਜਵਾਨ ਵੀ ਕੱਚੇ ਰਸਤੇ ਪਰ ਹੇਠਾਂ ਡਿੱਗ ਪਏ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੋਜਵਾਨ ਦੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਰੰਗ ਕਾਲਾ ਵੀ ਹੇਠਾਂ ਡਿੱਗ ਪਿਆ।
ਸਬ ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਉਕਤ ਨੌਜਵਾਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ ਜਦੋਂ ਉਹਨਾਂ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਅਜੈਪਾਲ ਸਿੰਘ ਉਰਫ ਅਜੈ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੱਕਾ ਕੰਡਿਆਲਾ ਜਿਲ੍ਹਾ ਤਰਨਤਾਰਨ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਸਾਗਰ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਕ ਕਲੋਨੀ ਨੇੜੇ ਦਾਣਾ ਮੰਡੀ ਪੱਟੀ ਜਿਲ੍ਹਾ ਤਰਨਤਾਰਨ ਦੱਸਿਆ। ਮੋਕਾ ਪਰ ਜਮੀਨ ਤੇ ਡਿੱਗੇ ਲਿਫਾਫਾ ਰੰਗ ਕਾਲਾ ਵਿੱਚੋ ਇੱਕ ਹੋਰ ਪਾਰਦਰਸੀ ਲਿਫਾਫਾ, ਜਿਸ ਵਿੱਚ ਹੈਰੋਇਨ ਨੁਮਾ ਨਸ਼ੀਲਾ ਪਦਾਰਥ ਸਾਫ ਦਿਖਾਈ ਦਿੱਤਾ ਅਤੇ ਪੁੱਛਣ ਤੇ ਅਜੈਪਾਲ ਸਿੰਘ ਉਰਫ ਅਜੈ ਅਤੇ ਸਾਗਰ ਸਿੰਘ ਉਰਫ ਕਾਕਾ ਉਕਤਾਨ ਵੱਲੋ ਪਾਰਦਰਸ਼ੀ ਲਿਫਾਫੇ ਵਿੱਚ ਹੈਰੋਇਨ ਹੋਣ ਬਾਰੇ ਦੱਸਿਆ ਗਿਆ। ਅਜੈਪਾਲ ਸਿੰਘ ਉਰਫ ਅਜੈ ਅਤੇ ਸਾਗਰ ਸਿੰਘ ਉਰਫ ਕਾਕਾ ਉਕਤਾਨ ਦੇ ਕਬਜਾ ਵਿਚਲੇ ਲਿਫਾਫਾ ਰੰਗ ਕਾਲਾ ਦੀ ਤਲਾਸ਼ੀ ਕੀਤੀ ਗਈ ਤਾਂ ਲਿਫਾਫੇ ਵਿੱਚੋ 400 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿਸ ਤੇ ਉਕਤਾਨ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਦਾ ਉਕਤ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਨੰਬਰੀ ਪੀ.ਬੀ 46 ਏ.ਜੇ-6541 ਵੀ ਪੁਲਿਸ ਵੱਲੋਂ ਜਬਤ ਕਰ ਲਿੱਤਾ ਗਿਆ ਹੈ।