ਰੂਪਨਗਰ ਵਿੱਖੇ ਹੋਣ ਵਾਲੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਸਬੰਧੀ ਤਿਆਰੀਆਂ ਮੁਕੰਮਲ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 5 ਅਪ੍ਰੈਲ 2025: ਰੂਪਨਗਰ ਵਿੱਖੇ ਹੋਣ ਵਾਲੀ 6 ਅਪ੍ਰੈਲ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਸਬੰਧੀ ਤਿਆਰੀਆਂ ਦਾ ਮੁਆਇਨਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹਰਬੰਸ ਸਿੰਘ ਕੰਦੋਲਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਾਬਕਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਿੰਦਰ ਸਿੰਘ ਗੋਗੀ , ਸਬਕਾ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਾਬਕਾ ਜਿਲਾ ਪ੍ਰਧਾਨ ਪ੍ਰੀਤਮ ਸਿੰਘ ਸਲੋ ਮਾਜਰਾ , ਗੁਰਮੀਤ ਸਿੰਘ ਮਕਰੋਨਾ, ਯੂਥ ਵਿੰਗ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਜਗਜੀਤ ਨਗਰ ਅਜਮੇਰ ਸਿੰਘ ਲੋਧੀ ਮਜਰਾ ਸੁਖਦੀਪ ਸਿੰਘ , ਸਾਧ ਵੱਲੋਂ ਮੌਕੇ ਤੇ ਪਹੁੰਚ ਗਏ ਸਟੇਜ ਤੇ ਵਰਕਰਾਂ ਦੇ ਬੈਠਣ ਲਈ ਪ੍ਰਬੰਧ ਦਾ ਮੁਆਇਨਾ ਕੀਤਾ ਗਿਆ ਪ੍ਰਬੰਧ ਸਬੰਧੀ ਤਸੱਲੀ ਪ੍ਰਗਟ ਕੀਤੀ ਗਈ ਕੱਲ ਨੂੰ ਹੋ ਰਹੀ ਮੀਟਿੰਗ ਦੇ ਵਿੱਚ ਜਿੱਥੇ ਪੰਜ ਮੈਂਬਰੀ ਕਮੇਟੀ ਪਹੁੰਚ ਰਹੀ ਹੈ ਉੱਥੇ ਸਾਬਕਾ ਐਮਪੀ ਪ੍ਰੇਮ ਸਿੰਘ ਜੀ ਚੰਦੂ ਮਾਜਰਾ, ਸਾਬਕਾ ਸਪੀਕਰ ਸਰਦਾਰ ਰਵੀ ਇੰਦਰ ਸਿੰਘ ਦੁਮਣਾ, ਸਾਬਕਾ ਐਮਪੀ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਇਕੱਠ ਵਿੱਚ ਪਹੁੰਚ ਰਹੀਆਂ ਨੇ।