ਕਿਸਾਨ ਝੋਨਾ ਛੱਡ ਕੇ ਮੱਕੀ ਦੀ ਫਸਲ ਨੂੰ ਤਰਜੀਹ ਦੇਣ - ਰਾਣਾ ਇੰਦਰਪ੍ਰਤਾਪ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ-5 ਅਪ੍ਰੈਲ 2025 ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਵੱਲੋਂ ਪਿਛਲੇ ਸਮੇਂ ਦੌਰਾਨ 'ਨਵੀਂ ਸੋਚ ਨਵਾਂ ਪੰਜਾਬ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਛੱਡ ਕੇ ਮੱਕੀ ਬੀਜਣ ਵਾਸਤੇ ਪ੍ਰੇਰਤ ਕੀਤਾ ਜਾ ਰਿਹਾ ਹੈ। ਇਸੇ ਮੁਹਿਮ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਵਿੱਚ ਉਹਨਾਂ ਦੇ ਸਪੁੱਤਰ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਹਲਕੇ ਦੇ ਕਿਸਾਨਾਂ ਨੂੰ ਮੱਕੀ ਦੀ ਬੀਜਾਈ ਵੱਲ ਪ੍ਰੇਰਿਤ ਕਰਨ ਲਈ ਇੱਕ ਵਿਸ਼ਾਲ ਇਕੱਠ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੇ ਕਿਸਾਨ ਹਾਜ਼ਰ ਹੋਏ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਅਤੇ ਸਾਡਾ ਟੀਚਾ 'ਨਵੀਂ ਸੋਚ ਨਵਾਂ ਪੰਜਾਬ' ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਵੱਡੀ ਲੋੜ ਹੈ। ਪੰਜਾਬ ਦਾ ਪਾਣੀ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਵੱਡੀਆਂ ਮੋਟਰਾਂ ਲਗਾਉਣੀਆਂ ਪੈ ਰਹੀਆਂ ਹਨ ਅਤੇ ਬਿਜਲੀ ਦੀ ਖਪਤ ਵੀ ਵੱਧ ਰਹੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਛੱਡ ਕੇ ਮੱਕੀ ਦੀ ਫਸਲ ਵੱਲ ਜਾਣਾ ਚਾਹੀਦਾ ਹੈ। ਮੇਰੇ ਇਲਾਕੇ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਮੱਕੀ ਦੀ ਫਸਲ ਦੀ ਬਿਜਾਈ ਕੀਤੀ ਜਾਂਦੀ ਹੈ ਜਿਸ ਨਾਲ ਕਾਫੀ ਮੁਨਾਫਾ ਵੀ ਮਿਲਦਾ ਹੈ। ਉਹਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਛੋਟੇ ਕਿਸਾਨਾਂ ਨੂੰ ਅੱਗੇ ਵਧਾਉਣ ਲਈ ਫਸਲਾਂ ਤੇ ਸਬਜ਼ੀਆਂ ਤੇ ਐਮਐਸਪੀ ਦਿੱਤੀ ਜਾਵੇ ਤੇ ਉਹਨਾਂ ਨੂੰ ਸਹੀ ਮੁੱਲ ਦੇ ਕੇ ਉਹਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਇਆ ਜਾਵੇ। ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਦੀ ਰੈਲੀ ਵੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੇਰਾ ਹਲਕਾ ਮੇਰਾ ਆਪਣਾ ਪਰਿਵਾਰ ਹੈ ਜਿਨਾਂ ਦੇ ਦੁੱਖ ਸੁੱਖ ਵਿੱਚ ਮੈਂ ਹਰ ਵੇਲੇ ਖੜਾ ਹਾਂ ਅਤੇ ਖੜਾ ਰਹਾਂਗਾ।
ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਦਿਆਂ ਦੇ ਨਾਲ ਨਾਲ ਹਲਕੇ ਦੇ ਮੁੱਦੇ ਵੀ ਵਿਧਾਨ ਸਭਾ ਵਿੱਚ ਸਮੇਂ ਸਮੇਂ ਤੇ ਚੁੱਕਦਾ ਆ ਰਿਹਾ ਹਾਂ। ਉਹਨਾਂ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਆਧੁਨਿਕ ਸਹੂਲਤਾਂ ਨਾਲ ਲੈਸ ਕਰੋੜਾਂ ਰੁਪਏ ਦੀ ਲਾਗਤ ਨਾਲ ਸਟੇਡੀਅਮ ਤਿਆਰ ਕਰਵਾਇਆ ਜਾਵੇਗਾ ਜਿਸ ਦੇ ਲਈ ਗਰਾਂਟ ਆ ਚੁੱਕੀ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਵਿਧਾਇਕ ਰਾਣਾ ਨੇ ਕਿਹਾ ਕਿ ਸ਼ਹਿਰ ਸੁਲਤਾਨਪੁਰ ਲੋਧੀ ਅਤੇ ਹਲਕੇ ਦੇ ਪਿੰਡਾਂ ਦਾ ਬਿਨਾਂ ਕਿਸੇ ਭੇਦਭਾਵ ਸਰਬ ਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬੀ ਗਾਇਕ ਮਾਸ਼ਾ ਅਲੀ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਅੱਜ ਵਿਸ਼ਾਲ ਇਕੱਤਰਤਾ ਨੂੰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਰਮਬੀਰ ਸਿੰਘ ਕੇਬੀ, ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸੁਖਵਿੰਦਰ ਸਿੰਘ ਸੁਖ, ਜਥੇਦਾਰ ਜੁਗਰਾਜਪਾਲ ਸਿੰਘ ਸਾਹੀ, ਚੇਅਰਮੈਨ ਪੰਚਾਇਤ ਸੰਮਤੀ ਰਜਿੰਦਰ ਸਿੰਘ ਤਕੀਆ, ਚੇਅਰਮੈਨ ਪੀਏਡੀਬੀ ਹਰਚਰਨ ਸਿੰਘ ਬੱਗਾ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸੀਨੀਅਰ ਆਗੂ ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਪ੍ਰੋ ਬਲਦੇਵ ਸਿੰਘ ਟੀਟਾ, ਮੁਖਤਾਰ ਸਿੰਘ ਚੰਦੀ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਧੂਵਾਲ, ਬਖਸ਼ੀਸ਼ ਸਿੰਘ ਬੱਬੂ ਖੈੜਾ,ਬਲਵਿੰਦਰ ਸਿੰਘ ਫਤੋਵਾਲ, ਸੁਖਜੀਤ ਸਿੰਘ ਜੋਗੀ ਤਲਵੰਡੀ ਚੌਧਰੀਆਂ, ਨੰਬਰਦਾਰ ਜੋਗਾ ਸਿੰਘ ਕਾਲੇਵਾਲ ਗੁਰਪ੍ਰੀਤ ਸਿੰਘ ਡੱਲਾ, ਕਰਨੈਲ ਸਿੰਘ ਮਿਰਜਾ ਪੁਰ, ਅਮਿਤੋਜ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕਨੋਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਨਵਪ੍ਰੀਤ ਸਿੰਘ, ਗਗਨਦੀਪ ਸਿੰਘ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਗੁਰਸ਼ਰਨ ਸਿੰਘ ਵਿੱਕੀ, ਐਡਵੋਕੇਟ ਗਗਨਦੀਪ ਸਿੰਘ, ਕੰਵਰਜੀਤ ਸਿੰਘ ਢਿੱਲੋ, ਮਾਨਵ ਜੈਲਦਾਰ, ਸਾਬਕਾ ਕੌਂਸਲਰ ਚਰਨ ਕਮਲ ਪਿੰਟਾ, ਸੀਨੀਅਰ ਯੂਥ ਆਗੂ ਗੋਲਡੀ ਧੰਜੂ, ਸਰਪੰਚ ਸਰਬਜੀਤ ਸਿੰਘ ਛੱਬਾ, ਸਾਬਕਾ ਸਰਪੰਚ ਦਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਬੂਲੇ, ਕੁੰਦਨ ਸਿੰਘ ਚੱਕਾਂ, ਹਰਬੀਰ ਸਿੰਘ ਸ਼ਤਾਬਗੜ, ਡਾ. ਜਸਬੀਰ ਸਿੰਘ ਤਰਫ ਹਾਜੀ, ਗੁਰਮੀਤ ਸਿੰਘ ਹੈਪੀ ਸ਼ੇਰਪੁਰ ਸੱਦਾ, ਬਲਵੀਰ ਲਾਲ ਭਾਗੋ ਬੁੱਢਾ, ਪਰਮਜੀਤ ਸਿੰਘ ਬਾਊਪੁਰ ਬਾਬਰ ਸਿੰਘ ਗਿੱਲ, ਚਰਨਜੀਤ ਗਿੱਲ, ਵਿਪਨ ਮੋਗਲਾ, ਸਰਜੂ ਮੋਗਲਾ, ਘਨਸ਼ਿਆਮ ਧੀਰ, ਊਧਮ ਸਿੰਘ ਚੰਦੀ, ਸਾਬਕਾ ਸਰਪੰਚ ਗੁਰਮੇਜ ਸਿੰਘ ਆਹਲੀ ਕਲਾਂ, ਗੁਰਦੀਪ ਸਿੰਘ ਸ਼ਹੀਦ, ਤਰਲੋਚਨ ਸਿੰਘ ਵਿਰਦੀ, ਮੇਹਰ ਸਿੰਘ ਵਿਰਕ, ਲਾਡੀ ਦਰੀਏਵਾਲ, ਸਮੁੰਦਰ ਸਿੰਘ ਢਿੱਲੋਂ, ਇੰਦਰਜੀਤ ਸਿੰਘ ਹਾਜੀਪੁਰ, ਰਣਜੀਤ ਸਿੰਘ ਰਾਣਾ ਆਦਿ ਵੀ ਹਾਜਰ ਸਨ।