ਹੈਰੋਇਨ ਅਤੇ ਨਜਾਇਜ਼ ਸ਼ਰਾਬ ਸਮੇਤ ਚਾਰ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ 13 ਅਪ੍ਰੈਲ 2025 - ਗੁਰਦਾਸਪੁਰ ਪੁਲਿਸ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ੇ ਦੇ ਵਿਰੁੱਧ” ਦੌਰਾਨ ਵੱਖ-ਵੱਖ ਮੁਕੱਦਮਿਆਂ ਵਿੱਚ 12 ਗ੍ਰਾਮ 97 ਮਿਲੀਗ੍ਰਾਮ ਹੈਰੋਇੰਨ, 1000 ਰੁਪਏ ਡਰੱਗ ਮਨੀ ਅਤੇ 33750 ਐਮ.ਐੱਲ ਨਜ਼ਾਇਜ ਸ਼ਰਾਬ ਸਮੇਤ 4 ਦੋਸ਼ੀ ਕਾਬੂ ਕੀਤੇ ਗਏ ਹਨ ।
ਸ੍ਰੀ ਆਦਿੱਤਯ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਵੱਲੋਂ ਐਲਾਨੇ "ਯੁੱਧ ਨਸ਼ੇ ਦੇ ਵਿਰੁੱਧ" ਮੁਹਿੰਮ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਦੀਨਾਨਗਰ ਪੁਲਿਸ ਵੱਲੋਂ ਦੋਸ਼ੀ ਪ੍ਰਵੀਨ @ ਰੋਹਿਤ ਪੁੱਤਰ ਹਰਬੰਸ ਲਾਲ ਵਾਸੀ ਪਨਿਆੜ ਨੂੰ 06 ਗ੍ਰਾਮ 97 ਮਿਲੀਗ੍ਰਾਮ ਹੈਰੋਇੰਨ ਅਤੇ 1000 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 63, ਮਿਤੀ 12.04.2025 ਜੁਰਮ 21(b)-61-85 NDPS ACT ਥਾਣਾ ਦੀਨਾਨਗਰ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਪਨਿਆੜ ਵਿਖੇ ਰੇਡ ਦੌਰਾਨ ਦੋਸ਼ਣ ਰੀਨਾ ਪਤਨੀ ਸੰਨੀ ਵਾਸੀ ਪਨਿਆੜ ਨੂੰ 22,500 ਐਮ.ਐੱਲ. ਨਜ਼ਾਇਜ ਸ਼ਰਾਬ ਸਮੇਤ ਕਾਬੂ ਕੀਤਾ, ਜਿਸ ਦੇ ਖਿਲਾਫ ਮੁਕੱਦਮਾ ਨੰਬਰ 64, ਮਿਤੀ 12.04.2025 ਜੁਰਮ 61-1-14 ਆਬਕਾਰੀ ਐਕਟ ਥਾਣਾ ਦੀਨਾਨਗਰ ਦਰਜ ਰਜਿਸਟਰ ਕੀਤਾ ਗਿਆ।
ਥਾਣਾ ਧਾਰੀਵਾਲ ਵਿਖੇ ਬਾਈਪਾਸ ਨਜ਼ਦੀਕ ਸੋਰਵ ਸ਼ਰਮਾ @ ਸਿੱਬੂ ਪੁੱਤਰ ਸਤਿੰਦਰਪਾਲ ਵਾਸੀ ਪੁਰਾਣਾ ਧਾਰੀਵਾਲ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਸ ਪਾਸੋਂ 06 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ। ਜਿਸਤੇ ਉੱਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 29, ਮਿਤੀ 08.04.2025 ਜੁਰਮ 21(b)-61-85 NDPS Act ਥਾਣਾ ਧਾਰੀਵਾਲ ਦਰਜ ਰਜਿਸਟਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦੋਸ਼ਣ ਰਜਨੀ ਪਤਨੀ ਅਰਜਨ ਕੁਮਾਰ ਵਾਸੀ ਮੁਗਲਾਨੀ ਪਾਸੋਂ 11250 ਐਮ.ਐੱਲ. ਨਜਾਇਜ ਸ਼ਰਾਬ ਬ੍ਰਾਮਦ ਹੋਈ ਹੈ। ਜਿਸ ਤੇ ਉਕਤ ਦੋਸ਼ਣ ਦੇ ਖਿਲਾਫ ਮੁਕੱਦਮਾ ਨੰਬਰ 32, ਮਿਤੀ 12.04.2025 ਜੁਰਮ 61-1-14 ਆਬਕਾਰੀ ਐਕਟ ਥਾਣਾ ਦੋਰਾਂਗਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ।