ਸਾਇੰਸ ਪ੍ਰੋਫੈਸਰ ਡਾ. ਭਵਨਦੀਪ ਉੱਪਲ ਨੇ ਜਿੱਤਿਆ 'ਵਿਸ਼ਵ ਵਿਆਪੀ ਪੁਰਸਕਾਰ'
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲ੍ਹਾ ਫਰੀਦਕੋਟ ਵੱਲੋਂ ਦਿੱਤੀਆਂ ਮੁਬਾਰਕਾਂ
ਜੈਤੋ, 14 ਅਪ੍ਰੈਲ (ਮਨਜੀਤ ਸਿੰਘ ਢੱਲਾ)-ਯੂਨੀਵਰਸਿਟੀ ਕਾਲਜ ਜੈਤੋ ਵਿਖੇ ਕੰਮ ਕਰ ਰਹੇ ਭੌਤਿਕ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਭਵਨਦੀਪ ਕੌਰ ਉੱਪਲ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚ ਲਾਰਜ ਹੈਡਰਨ ਕੋਲਾਈਡਰ (LHC)ਪ੍ਰਯੋਗ 'ਤੇ ਕੰਮ ਕਰਨ ਲਈ ਬ੍ਰੇਕਥਰੂ ਪੁਰਸਕਾਰ- 2025 ਦੇ ਜੇਤੂਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਬ੍ਰੇਕਥਰੂ ਪੁਰਸਕਾਰ, ਜਿਸਨੂੰ "ਵਿਗਿਆਨ ਦਾ ਆਸਕਰ" ਕਿਹਾ ਜਾਂਦਾ ਹੈ, ਦੁਨੀਆ ਦੇ ਸਭ ਤੋਂ ਉਦਾਰ ਵਿਗਿਆਨ ਪੁਰਸਕਾਰਾਂ ਵਿੱਚੋਂ ਇੱਕ ਹੈ।
ਡਾ. ਭਵਨਦੀਪ ਉੱਪਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਦਾ ਹਿੱਸਾ ਸਨ । ਜਿਨ੍ਹਾਂ ਨੇ ਸੀ ਐਮ ਐਸ ਕੋਲਾਬ੍ਰੇਸ਼ਨ ਵਿੱਚ ਆਪਣੀ ਸ਼ਮੂਲੀਅਤ ਦੁਆਰਾ ਇਸ ਵਿਸ਼ਵ ਵਿਆਪੀ ਪੁਰਸਕਾਰ ਹਾਸਿਲ ਕਰਨ ਲਈ ਨਿਰੰਤਰ ਯੋਗਦਾਨ ਪਾਇਆ ਹੈ। ਇਹ ਸਨਮਾਨ ਗਲੋਬਲ ਮੈਗਾ ਸਾਇੰਸ ਪ੍ਰੋਜੈਕਟ 'ਤੇ ਨਿਰੰਤਰ ਟੀਮ ਵਰਕ ਦੁਆਰਾ ਸੰਭਵ ਹਾਸਿਲ ਹੋਇਆ ਹੈ । ਇਸ ਉਪਲਬਧੀ ਲਈ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰਿੰਸੀਪਲ ਡਾ ਸਮਰਾਟ ਖੰਨਾ,ਡਾ ਭਵਨਦੀਪ ਡਾ. ਭਵਨਦੀਪ ਉੱਪਲ ਨੂੰ ਵਿਸ਼ਵ ਵਿਆਪੀ ਪੁਰਸਕਾਰ ਜੇਤੂਆਂ ਵਿੱਚ ਸ਼ਾਮਲ ਹੋਣ ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲ੍ਹਾ ਫਰੀਦਕੋਟ ਵੱਲੋਂ ਦਿੱਤੀਆਂ ਮੁਬਾਰਕਾਂ ।