← ਪਿਛੇ ਪਰਤੋ
ਪੁਲਿਸ ਵੱਲੋਂ ਵ੍ਹੀਕਲ ਚੋਰ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 13 ਅਪਰੈਲ 2025 - ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ IPS ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ ਸਿੰਘ PPS ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ INSP/SHO ਅੰਮ੍ਰਿਤਪਾਲ ਸਿੰਘ ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਅਤੇ SI ਬਲਬੀਰ ਸਿੰਘ ਇੰਚਾਰਜ ਚੌਂਕੀ ਐਲਡੀਕੋ ਦੀ ਨਿਗਰਾਨੀ ਹੇਠ ਮਿਤੀ 11-04-2025 ਨੂੰ ASI ਗੁਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਦੀ ਚੈਕਿੰਗ ਸਬੰਧੀ ਰੇਲਵੇ ਲਾਈਨਾਂ ਜੱਸੀਆਂ ਰੋਡ ਵਿਖੇ ਨਾਕਾਬੰਦੀ ਦੌਰਾਨ ਸੰਜੇ ਉਰਫ਼ ਰੋਹਿਤ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 4 ਨਾਨਕ ਨਗਰ ਕਾਰਾ ਬਾਰਾ ਲੁਧਿਆਣਾ ਨੂੰ ਚੋਰੀ ਸ਼ੁਦਾ ਮੋਟਰਸਾਈਕਲ ਦੇ ਕਾਬੂ ਕੀਤਾ ਗਿਆ। ਜਿਸ ਤੇ ਮੁਕੱਦਮਾ ਨੰਬਰ 68 ਮਿਤੀ 11ਅਪਰੈਲ ਨੂੰ ਭ/ਧ 303(2) BNS ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁਲਿਸ ਰਿਮਾਂਡ ਦੇ ਦੌਰਾਨ ਦੋਸ਼ੀ ਪਾਸੋਂ ਚੋਰੀ ਸ਼ੁਦਾ 01 ਮੋਟਰਸਾਈਕਲ ਅਤੇ 01 ਐਕਟਿਵਾ ਵੀ ਬਰਾਮਦ ਕੀਤੇ ਗਏ ਹਨ। ਦੋਸ਼ੀ ਸੰਜੇ ਉਰਫ਼ ਰੋਹਿਤ ਦੇ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਖੋਹ ਦੇ ਮੁਕੱਦਮੇ ਦਰਜ ਹਨ ਅਤੇ ਦੋਸ਼ੀ ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਰਿਮਾਂਡ ਦੇ ਦੌਰਾਨ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰ ਕੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
Total Responses : 0