ਕਾਲਮਨਵੀਸ ਡਾ : ਚਰਨਜੀਤ ਸਿੰਘ ਗੁਮਟਾਲਾ ਦਾ ਹੋਵੇਗਾ ਫਗਵਾੜਾ ਵਿਖੇ ਸਨਮਾਨ
ਫਗਵਾੜਾ 14 ਅਪ੍ਰੈਲ 2025 ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਪੰਜਾਬੀ ਦੇ ਪ੍ਰਸਿੱਧ ਕਾਲਮਨਵੀਸ ਡਾ : ਚਰਨਜੀਤ ਸਿੰਘ ਗੁਮਟਾਲਾ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਕਾਲਮਨਵੀਸ ਵਜੋਂ ਪੱਤਰਕਾਰੀ ਖੇਤਰ ‘ਚ ਨਿਭਾਈਆਂ ਵਿਸ਼ੇਸ਼ ਸੇਵਾਵਾਂ ਲਈ 20 ਅਪ੍ਰੈਲ 2025 ਨੂੰ ਫਗਵਾੜਾ ਵਿਖੇ ਇਕ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ।
ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੀ ਮੌਜੂਦਾ ਹਾਲਾਤ ਬਾਰੇ ਵਿਦਵਾਨ ਵਿਚਾਰ ਚਰਚਾ ਕਰਨਗੇ। ਸਮਾਗਮ ਵਿੱਚ ਡਾ : ਐਸ.ਐਸ.ਛੀਨਾ, ਡਾ : ਸਵਰਾਜ ਸਿੰਘ, ਗਿਆਨ ਸਿੰਘ (ਮੋਗਾ), ਉਜਾਗਰ ਸਿੰਘ (ਪਟਿਆਲਾ), ਅਤੇ ਹੋਰ ਚਿੰਤਕ ਵਿਸ਼ੇਸ਼ ਤੌਰ ‘ਤੇ ਭਾਗ ਲੈਣਗੇ।