
ਸਤਨਾਮ ਸਿੰਘ ਅਬੋਹਰ ਦੀ ਪੁਸਤਕ “ਵਲਵਲੇ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ
ਫਾਜਿਲਕਾ 10 ਮਾਰਚ
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਦੇ ਸਹਿਯੋਗ ਨਾਲ ਸਾਹਿਤ ਸਿਰਜਣਾ ਮੰਚ, ਅਬੋਹਰ ਵੱਲੋਂ ਸਤਨਾਮ ਸਿੰਘ ਅਬੋਹਰ ਦੀ ਪੁਸਤਕ “ਵਲਵਲੇ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ ਟੀਚਰਜ਼ ਹੋਮ ਅਬੋਹਰ ਵਿਖੇ ਆਯੋਜਿਤ ਕੀਤਾ ਗਿਆ। ਭੁਪਿੰਦਰ ੳਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ ਨੇ ਸੁਆਗਤ ਕਰਦਿਆਂ ਕਿਹਾ ਕਿਤਾਬਾਂ ਦੇ ਲੋਕ ਅਰਪਣ ਸਮਾਰੋਹ ਤੇ ਸਾਹਿਤਕ ਗਤੀਵਿਧੀਆਂ ਦਾ ਆਯੋਜਨ ਕਰਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਵੱਲੋਂ ਸਾਹਿਤਕਾਰਾਂ ਤੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਾ. ਤਰਸੇਮ ਸ਼ਰਮਾ ਨੇ “ ਵਲਵਲੇ ” ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਜਿਥੇ ਵੱਖ-ਵੱਖ ਜਿੰਦਗੀ ਦੇ ਰੰਗ ਹਨ, ਉਥੇ ਹੀ ਇਸ ਵਿੱਚ ਅਧਿਆਤਮਕਤਾ ਦੀ ਝਲਕ ਵੀ ਨਜ਼ਰ ਆਉਂਦੀ ਹੈ। ਡਾ.ਚੰਦਰ ਪ੍ਰਕਾਸ਼ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਅਨੁਭਵਾਂ ਨੂੰ ਕਵਿਤਾ ਤੇ ਗੀਤਾਂ ਦੇ ਰੂਪ ਬਹੁਤ ਵਧੀਆ ਤਰ੍ਹਾਂ ਪੇਸ਼ ਕਰਦੀ ਹੈ। ਡਾ. ਗੁਰਰਾਜ ਸਿੰਘ ਚਹਿਲ ਨੇ ਕਿਹਾ ਕਿ ਸਤਨਾਮ ਸਿੰਘ, ਅਬੋਹਰ ਜਿਸ ਤਰ੍ਹਾਂ ਨਿਮਰ ਇਨਸਾਨ ਹੈ, ਉਸੇ ਹੀ ਤਰ੍ਹਾ ਹੀ ਉਸਦੀਆਂ ਕਵਿਤਾਵਾਂ ਵਿੱਚ ਭਾਵੁਕਤਾ, ਰੱਬੀ ਪਿਆਰ ਤੇ ਦੁਨਿਆਵੀ ਪਿਆਰ ਦਾ ਚਿਤਰਣ ਹੈ। ਸ. ਸੁਖਦੇਵ ਸਿੰਘ (ਪ੍ਰਿੰਸੀਪਲ ਸ.ਸ.ਸ.ਸ. ਨਿਹਾਲ ਖੇੜਾ) ਨੇ ਸਤਨਾਮ ਸਿੰਘ ਦੀ ਕਿਤਾਬ ਦੇ ਪ੍ਰਕਾਸ਼ਨ ਤੇ ਮੁਬਾਰਕਬਾਦ ਦਿੱਤੀ । ਚਰਚਾ ਉਪਰੰਤ ਕਿਤਾਬ ਲੋਕ ਅਰਪਣ ਸਮਾਰੋਹ ਕੀਤੀ ਗਈ ਤੇ ਸਤਨਾਮ ਸਿੰਘ, ਅਬੋਹਰ ਨੇ ਆਪਣੀਆਂ ਕਵਿਤਾਵਾਂ ਲਈ ਸੇਧ ਤੇ ਮਾਰਗਦਰਸ਼ਨ ਦੇਣ ਲਈ ਵਿਦਵਾਨਾਂ ਦਾ ਧੰਨਵਾਦ ਕੀਤਾ।
ਦੂਜਾ ਸੈਸ਼ਨ ਸਥਾਨਕ ਕਵੀਆਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਜਿਸ ਦੀ ਪ੍ਰਧਾਨਗੀ ਸ਼੍ਰੀ ਆਤਮਾ ਰਾਮ
ਰੰਜਨ (ਪ੍ਰਸਿੱਧ ਕਵੀ) ਨੇ ਕੀਤੀ ਤੇ ਉਹਨਾਂ ਨੇ ਕਿਹਾ ਕਿ ਕਵਿਤਾ ਰੂਹ ਦੀ ਖੁਰਾਕ ਹੈ ਪਰ ਇਸ ਦੀ ਸਿਖਲਾਈ ਦੀ ਜਰੂਰਤ ਵੀ ਹੈ। ਸ.ਜਸਵਿੰਦਰ ਲਫ਼ਜ ਵੱਲੋਂ ਸਤਨਾਮ ਸਿੰਘ ਦੇ ਗੀਤਾਂ ਨਾਲ ਇਸ ਸੈਸ਼ਨ ਦਾ ਆਗਾਜ਼ ਕੀਤਾ। ਸ਼੍ਰੀ ਰਵੀ ਘਾਇਲ (ਪ੍ਰਸਿੱਧ ਕਵੀ), ਸ਼੍ਰੀ ਜਸਵੀਰ ਸਿੰਘ ਦੱਦਾ ਹੂਰ (ਸ਼੍ਰੀ ਮੁਕਤਸਰ ਸਾਹਿਬ), ਸ਼੍ਰੀ ਅਮਨ ਅਰਮਾਨ, ਸ਼੍ਰੀ ਸੁਰਿੰਦਰ ਨਿਮਾਣਾ, ਸ਼ਾਇਰ ਮਾਹੀ ਮਰਜਾਣਾ, ਪ੍ਰੋ. ਕਸ਼ਮੀਰ ਲੂਣਾ, ਸ. ਅਮਰੀਕ ਸਿੰਘ, ਪ੍ਰੋ. ਸਿਮਰਨਜੀਤ ਕੌਰ, ਕਰਮਜੀਤ ਕੌਰ, ਸੁਰਿੰਦਰ ਬਿੱਲਾ ਪੱਟੀ ਨੇ ਵੀ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਸ਼੍ਰੀ ਵਿਜੇਅੰਤ ਜੁਨੇਜਾ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਇਸ ਮੌਕੇ ਤੇ ਡਾ. ਮਨਿੰਦਰ ਸਿੰਘ ਵਿਰਕ, ਸ਼੍ਰੀ ਨਰਿੰਦਰ ਬਹਿਲ, ਸ਼੍ਰੀ ਚੇਤਨ ਪ੍ਰਕਾਸ਼ ਬਿਲੰਦੀ, ਸ਼੍ਰੀ ਅਸ਼ਵਨੀ ਭੱਲਾ, ਸ.ਸਚਿਨ ਜੀਤ ਸਿੰਘ, ਸ. ਰੇਸ਼ਮ ਸਿੰਘ ਸੰਧੂ, ਸ਼੍ਰੀ ਰਾਕੇਸ਼ ਰਹੇਜਾ, ਸ਼੍ਰੀ ਪ੍ਰੇਮ ਸਿਡਾਨਾ, ਡਾ. ਪ੍ਰੀਤ ਖੁਰਾਣਾ, ਸ. ਗੁਰਿੰਦਰ ਸਿੰਘ ਖੁਰਾਣਾ ਆਦਿ ਵੀ ਮੋਜੂਦ ਸਨ।