ਮੁਸਲਮਾਨ ਭਾਈਚਾਰੇ ਨੇ ਵੀ ਲਗਾਏ ਪਾਕਿਸਤਾਨ ਵਿਰੋਧੀ ਨਾਅਰੇ, ਸਾੜੇ ਅੱਤਵਾਦ ਦੇ ਪੋਸਟਰ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਅੱਤਵਾਦ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਅਪੀਲ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 25 ਅਪ੍ਰੈਲ 2025 - ਗੁਰਦਾਸਪੁਰ ਦੀ ਕਲਾਨੌਰ ਦੀ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ੋਰਦਾਰ ਵਿਰੋਧ ਜਤਾਇਆ ਅਤੇ ਅੱਤਵਾਦ ਮੁਰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਅੱਤਵਾਦ ਮੁਰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ ਲਿਖੇ ਪੋਸਟਰ ਵੀ ਸਾੜੇ ਗਏ। ਉੱਥੇ ਹੀ ਜਾਮਾ ਮਸਜਿਦ ਦੇ ਮੌਲਵੀ ਨੇ ਕਿਹਾ ਕਿ ਹਿੰਦੁਸਤਾਨ ਉਹਨਾਂ ਦਾ ਦੇਸ਼ ਹੈ ਅਤੇ ਆਪਣੇ ਦੇਸ਼ ਵਿੱਚੋਂ ਅੱਤਵਾਦ ਕਦੇ ਵੀ ਸਹਿਣ ਨਹੀਂ ਕਰਨਗੇ।
ਅੱਤਵਾਦੀਆਂ ਨੇ ਜੀ ਇਸ ਤਰ੍ਹਾਂ ਧਰਮ ਪੁੱਛ ਕੇ ਸੈਲਾਨੀਆਂ ਨੂੰ ਮਾਰਿਆ ਹੈ ਉਹਨਾਂ ਨੇ ਸੋਚਿਆ ਹੋਵੇਗਾ ਕਿ ਭਾਰਤ ਵਿੱਚ ਰਹਿਣ ਵਾਲਾ ਮੁਸਲਮਾਨ ਉਹਨਾਂ ਦੀ ਇਸ ਘਿਨੋਣੀ ਹਰਕਤ ਦੀ ਹਿਮਾਇਤ ਕਰੇਗਾ ਪਰ ਭਾਰਤੀ ਮੁਸਲਮਾਨ ਕਦੇ ਵੀ ਆਪਣੇ ਭਰਾਵਾਂ ਦੀ ਕਤਲੋਗਾਰਤ ਸਹਿਣ ਨਹੀਂ ਕਰੇਗਾ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕੀ ਅੱਤਵਾਦੀਆਂ ਖਿਲਾਫ ਸਖਤ ਤੋਂ ਸਖਤ ਕਦਮ ਚੁੱਕਿਆ ਜਾਏ