ਸੁਖਜਿੰਦਰ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਦਾ ਦੇਹਾਂਤ, ਰਸਮ ਉਠਾਲਾ 29 ਅਪ੍ਰੈਲ ਨੂੰ
ਚੰਡੀਗੜ੍ਹ, 25 ਅਪ੍ਰੈਲ 2025 - ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਸੱਜੀ ਬਾਂਹ ਸਮਝੇ ਜਾਂਦੇ ਅਤੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਦਾ 20 ਅਪ੍ਰੈਲ 2025 ਨੂੰ ਦੇਹਾਂਤ ਹੋ ਗਿਆ ਸੀ। ਕਿਸ਼ਨ ਚੰਦਰ ਮਹਾਜਨ ਦੇ ਪੁੱਤਰ ਨੇ ਦੱਸਿਆ ਕਿ 20 ਅਪ੍ਰੈਲ 2025 ਨੂੰ ਉਨ੍ਹਾਂ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਅਤੇ ਕੁੱਝ ਹੀ ਮਿੰਟਾਂ ਵਿੱਚ ਉਹ ਫ਼ਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ। ਕਿਸ਼ਨ ਚੰਦਰ ਮਹਾਜਨ ਦਾ ਸ਼ਰਧਾਂਜਲੀ ਸਮਾਗਮ 29 ਅਪ੍ਰੈਲ ਦਿਨ ਮੰਗਲਵਾਰ ਗੁਰੂ ਕਰਤਾਰ ਫਾਰਮ, ਸੈਲੀ ਰੋਡ ਪਠਾਨਕੋਟ ਵਿਖੇ ਸਵੇਰੇ 11 ਵਜੇ ਤੋਂ 12 ਵਜੇ ਤੱਕ ਅਤੇ ਉਠਾਲਾ ਦੁਪਹਿਰ 1 ਵਜੇ ਤੋਂ 2 ਵਜੇ ਵਿਚਾਰ ਹੋਵੇਗਾ।
