ਪਹਲਗਾਮ ਹਮਲੇ ਦੇ ਸ਼ਹੀਦਾਂ ਦੀ ਯਾਦ 'ਚ 25 ਅਪ੍ਰੈਲ ਨੂੰ ਪੰਜਾਬ-ਹਰਿਆਣਾ ਹਾਈਕੋਰਟ 'ਚ 2 ਮਿੰਟ ਮੌਨ ਰਹਿ ਕੇ ਦਿੱਤੀ ਜਾਵੇ ਸ਼ਰਧਾਂਜਲੀ
ਕੁਲਜਿੰਦਰ ਸਰਾਂ
ਚੰਡੀਗੜ੍ਹ, 25 ਅਪ੍ਰੈਲ 2025 – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਸਰਕੂਲਰ ਜਾਰੀ ਕਰਦਿਆਂ ਦੱਸਿਆ ਹੈ ਕਿ 25 ਅਪ੍ਰੈਲ 2025 ਨੂੰ ਸਵੇਰੇ 11 ਵਜੇ ਪਹਲਗਾਮ (ਜੰਮੂ-ਕਸ਼ਮੀਰ) ਵਿੱਚ ਹੋਏ ਦਹਿਸ਼ਤਗਰਦ ਹਮਲੇ ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਮੌਨ ਧਾਰਣ ਕੀਤਾ ਜਾਵੇਗਾ।
ਇਹ ਮੌਨ ਧਾਰਣ ਹਾਈਕੋਰਟ ਅਤੇ ਉਸਦੇ ਸਾਰੇ ਅਧੀਨ ਅਦਾਲਤਾਂ ਵਿੱਚ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਸ਼ਾਮਲ ਹਨ, ਸਵੇਰੇ 11 ਵਜੇ ਤੋਂ 11:02 ਤੱਕ ਅਦਾਲਤੀ ਕਰਮਚਾਰੀਆਂ, ਅਧਿਕਾਰੀਆਂ ਅਤੇ ਜਜਾਂ ਵੱਲੋਂ ਹੋਵੇਗਾ।
ਮੌਨ ਧਾਰਣਾ ਦੀ ਪ੍ਰਕਿਰਿਆ:
10:59 ਵਜੇ ਇੱਕ ਮਿੰਟ ਲਈ ਸਾਇਰਨ ਵੱਜੇਗਾ।
11:00 ਵਜੇ, ਜਦ ਸਾਇਰਨ ਖਤਮ ਹੋਵੇਗੀ, ਤਾਂ ਸਭ ਨੂੰ ਆਪਣੇ ਸਥਾਨ 'ਤੇ ਖੜ੍ਹਾ ਹੋ ਕੇ ਦੋ ਮਿੰਟ ਦੀ ਚੁੱਪ ਧਾਰਣ ਕਰਨ ਦੀ ਅਪੀਲ ਕੀਤੀ ਗਈ ਹੈ।
ਜਿੱਥੇ ਸਾਇਰਨ ਸਿਸਟਮ ਉਪਲਬਧ ਨਹੀਂ, ਉੱਥੇ ਸੁਚੱਜੀਆਂ ਹਦਾਇਤਾਂ ਰਾਹੀਂ ਮੌਨ ਧਾਰਣਾ ਨੂੰ ਯਕੀਨੀ ਬਣਾਇਆ ਜਾਵੇ।
.jpg)