ਬਾਲ ਸਾਹਿਤ"ਪੰਛੀ ਤੇ ਕੁਦਰਤ" ਕਿਤਾਬ ਸਿੱਖਣ ਅਤੇ ਚੰਗਾ ਕਰਨ ਲਈ ਹਰੇਕ ਬੱਚੇ ਅਤੇ ਵਿਅਕਤੀ ਨੂੰ ਪ੍ਰੇਰਿਤ ਕਰੇਗੀ:- ਜਸਵੀਰ ਸਿੰਘ
- ਸਕੂਲ ਮੁਖੀ ਸਕੂਲ ਦੀ ਲਾਇਬਰੇਰੀ ਲਈ ਇਹ ਬਾਲ ਸਹਿਤ "ਪੰਛੀ ਤੇ ਕੁਦਰਤ" ਲੇਖਕ ਗੁਰਪ੍ਰੀਤ ਸਿੰਘ ਜਖਵਾਲੀ ਦੀ ਕਿਤਾਬ ਜਰੂਰ ਖਰੀਦਣ
ਫਤਹਿਗੜ੍ਹ ਸਾਹਿਬ 28 ਮਾਰਚ 2025:- ਹਰੇਕ ਵਧੀਆ ਬਾਲ ਸਾਹਿਤ ਵੱਡਿਆਂ ਅਤੇ ਬੱਚਿਆਂ ਲਈ ਇੱਕ ਰੂਹ ਦੀ ਖੁਰਾਕ ਹੁੰਦਾ ਹੈ। ਇਹ ਪੰਜੋਲੀ ਕਲਾ ਦੇ ਸਕੂਲ ਮੁਖੀ ਜਸਵੀਰ ਸਿੰਘ (ਵਿਸ਼ਵਜੀਤ ਪੰਜਾਬੀ ਲੋਕ ਗਾਇਕ) ਵੱਲੋਂ ਗੁਰਪ੍ਰੀਤ ਸਿੰਘ ਜਖ਼ਵਾਲੀ ਦੇ ਬਾਲ ਸਾਹਿਬ "ਪੰਛੀ ਤੇ ਕੁਦਰਤ" ਨੂੰ ਪੜਨ ਮਗਰੋਂ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਕੂਲ ਮੁਖੀ ਜਸਵੀਰ ਸਿੰਘ ਪੰਜੋਲੀ ਕਲਾਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਜਖਵਾਲੀ ਦਾ ਇਹ ਪਲੇਠਾ ਬਾਲ ਸਾਹਿਤ " ਪੰਛੀ ਦੇ ਕੁਦਰਤ" ਆਪਣੇ ਆਪ ਵਿੱਚ ਬੱਚਿਆਂ ਅਤੇ ਵੱਡਿਆਂ ਦੇ ਪੜਨ ਵਾਲਿਆਂ ਲਈ ਮਨੋਰੰਜਨ, ਗਿਆਨ ਅਤੇ ਉਸਾਰੂ ਸੋਚ ਲਈ ਪ੍ਰੇਰਨਾ ਸਰੋਤ ਹੈ। ਇਹ ਮੈਂ ਇੱਕ ਅਧਿਆਪਕ ਹੋਣ ਤੇ ਨਾਤੇ ਕਹਿ ਰਿਹਾ ਹਾਂ। ਸਕੂਲ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਅਧਿਆਪਕ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਹਰੇਕ ਸਕੂਲ ਮੁਖੀ ਆਪਣੇ ਸਕੂਲ ਦੀ ਲਾਇਬਰੇਰੀ ਲਈ ਇਹ ਬਾਲ ਸਹਿਤ "ਪੰਛੀ ਤੇ ਕੁਦਰਤ" ਲੇਖਕ ਗੁਰਪ੍ਰੀਤ ਸਿੰਘ ਜਖਵਾਲੀ ਵੱਲੋਂ ਲਿਖੀ ਕਿਤਾਬ ਜਰੂਰ ਖਰੀਦਣ ਅਤੇ ਬੱਚਿਆਂ ਨੂੰ ਜਰੂਰ ਪੜਾਉਣ, ਕਿਉਂਕਿ ਮੈਂ ਦਾਅਵੇ ਨਾਲ ਆਖਦਾ ਹਾਂ। ਕਿ ਇਹ ਕਿਤਾਬ " ਤੇ ਕੁਦਰਤ" ਵਿੱਚੋਂ ਸਿੱਖਣ ਅਤੇ ਚੰਗਾ ਕਰਨ ਲਈ ਹਰੇਕ ਬੱਚੇ ਅਤੇ ਵਿਅਕਤੀ ਨੂੰ ਪ੍ਰੇਰਿਤ ਕਰੇਗੀ। ਅੱਗੇ ਤੋਂ ਉਮੀਦ ਕਰਦਾ ਹਾਂ ਕਿ ਗੁਰਪ੍ਰੀਤ ਸਿੰਘ ਜਖਵਾਲੀ ਆਪਣੀ ਕਲਮ ਰਾਹੀਂ ਨਿਰੰਤਰ ਬੱਚਿਆਂ ਲਈ ਬਾਲ ਸਾਹਿਤ ਅਤੇ ਸਾਹਿਤ ਲਈ ਵਧੀਆ ਲਿਖਦਾ ਰਹੇਗਾ।