ਸਤਪਾਲ ਸਾਹਲੋਂ ਦੀ ਪੁਸਤਕ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼
- ਸਮਾਜਿਕ, ਸਾਹਿਤਕ, ਧਾਰਮਿਕ ਨੁਮਾਇੰਦਿਆਂ ਨੇ ਨਿਭਾਈ ਰਸਮ
- ਸਤਪਾਲ ਸਾਹਲੋਂ ਦੀ ਪੁਸਤਕ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼
- ਸਮਾਜਿਕ, ਸਾਹਿਤਕ, ਧਾਰਮਿਕ ਨੁਮਾਇੰਦਿਆਂ ਨੇ ਨਿਭਾਈ ਰਸਮ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 12 ਮਾਰਚ,2025 - ਨਾਮਵਰ ਲੇਖਕ ਅਤੇ ਇਲਾਕੇ ਦੀਆਂ ਸਮਾਜਿਕ, ਸਾਹਿਤਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦੇ ਸਤਪਾਲ ਸਾਹਲੋਂ ਦਾ ਗ਼ਜ਼ਲ ਸੰਗ੍ਰਹਿ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼ ਕੀਤਾ ਗਿਆ। ਇਹ ਰਸਮ ਉਹਨਾਂ ਦੇ ਪਿੰਡ ਸਾਹਲੋਂ ’ਚ ਉਹਨਾਂ ਦੇ ਗ੍ਰਹਿ ਵਿਖੇ ਨਿਭਾਈ ਗਈ। ਸਤਪਾਲ ਸਾਹਲੋਂ ਨੇ ਆਪਣੀ ਪੁਸਤਕ ਬਾਰੇ ਦੱਸਿਆ ਕਿ ਇਸ ਵਿੱਖ ਜਨ ਜੀਵਨ ਦੇ ਵੱਖ ਵੱਖ ਪਹਿਲੂਆਂ ਨਾਲ ਸਰੋਕਾਰ ਰੱਖਦੀਆਂ ਵੱਖ ਵੱਖ ਰੰਗ ਦੀਆਂ ਗ਼ਜ਼ਲਾਂ ਸ਼ਾਮਲ ਹਨ ਅਤੇ ਇਹਨਾਂ ਮਨੁੱਖੀ ਜ਼ਿੰਦਗੀ ਦੀਆਂ ਭਾਵਨਾਵਾਂ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਨਵਜੋਤ ਸਾਹਿਤ ਸੰਸਥਾ ਔਡ਼ ਦੇ ਪ੍ਰਧਾਨ ਸੁਰਜੀਤ ਮਜਾਰੀ, ਸੁਰ ਸੰਗੀਤ ਸੰਸਥਾ ਦੇ ਨੁਮਾਇੰਦੇ ਐਸ ਐਸ ਆਜ਼ਾਦ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਦੇ ਜਨਰਲ ਸਕੱਤਰ ਪਰਮਜੀਤ ਮਹਾਲੋਂ ਨੇ ਇਸ ਪੁਸਤਕ ਲਈ ਵਧਾਈ ਦਿੰਦਆਂ ਸਤਪਾਲ ਸਾਹਲੋਂ ਦੇ ਲੋਕ ਪੱਖੀ ਵਿਅਕਤੀਤਵ ਦੀ ਸ਼ਲਾਘਾ ਕੀਤੀ। ਇਹਨਾਂ ਬੁਲਾਰਿਆਂ ਨੇ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ ਸਾਹਿਤ ਦੇ ਵਿਹਡ਼ੇ ਕਾਰਗਰ ਸਿੱਧ ਹੋਵੇਗਾ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਦੱਸਣਯੋਗ ਹੈ ਕਿ ਇਹ ਗ਼ਜ਼ਲ ਸ਼ੰਗ੍ਰਹਿ ਪੰਜਾਬ ਦੇ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਾਲੇ ਰੌਸ਼ਨ ਕਲਾ ਕੇਂਦਰ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪੁਸਤਕ ਲੇਖਕ ਵਲੋ ਆਪਣੀ ਪੋਤਰੀ ਹਨਾਇਆ ਸੱਲ੍ਹਣ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਮਾਸਿਕ ‘ਅਦਬੀ ਮਹਿਕ’ ਦੇ ਸੰਪਾਦਕ ਕਮਲਾ ਸੱਲ੍ਹਣ, ਨਾਮਵਰ ਸ਼ਾਇਰਾਂ ਰਜਨੀ ਸ਼ਰਮਾ ਨੇ ਰਸਾਲੇ ਦੀ ਚਾਰ ਦਹਾਕਿਆਂ ਤੋਂ ਲਗਾਤਾਰਤਾ ਵਿੱਚ ਸਤਪਾਲ ਸਾਹਲੋਂ ਵਲੋਂ ਨਿੱਘੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਲੇਖਕ ਵਰਗ ਤੇ ਸੰਸਥਾ ਨਾਲ ਸਬੰਧਤ ਹਾਜ਼ਰੀਨ ’ਚ ਸੰਸਥਾ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ, ਡਾ. ਕੇਵਲ ਰਾਮ, ਰਾਜਿੰਦਰ ਜੱਸਲ, ਹਰਮਿੰਦਰ ਹੈਰੀ, ਰਾਜ ਸੋਹੀ, ਬਿੰਦਰ ਮੱਲ੍ਹਾ ਬੇਦੀਆਂ, ਸੁੱਚਾ ਰਾਮ ਜਾਡਲਾ, ਐਡਵੋਕੇਟ ਰੇਸ਼ਮ ਸਿੰਘ, ਅਮਨਦੀਪ ਸੱਲ੍ਹਣ, ਸੀਮਾ ਰਾਣੀ ਆਦਿ ਸ਼ਾਮਲ ਸਨ।