BREAKING: ਪਹਿਲਗਾਮ ਹਮਲੇ 'ਤੇ ਗਵਰਨਰ ਪੰਜਾਬ ਦਾ ਵੱਡਾ ਬਿਆਨ, ਕਿਹਾ.... ਜੋ ਭਾਸ਼ਾ ਦੁਸ਼ਮਣ ਦੀ ਹੈ, ਜਵਾਬ ਵੀ ਉਸੇ ਤਰ੍ਹਾਂ ਦਿਆਂਗੇ
ਚੰਡੀਗੜ੍ਹ, 25 ਅਪ੍ਰੈਲ 2025 - ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਪਹਿਲਗਾਮ ਹਮਲੇ ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਭਾਸ਼ਾ ਦੁਸ਼ਮਣ ਦੇਸ਼ ਪਾਕਿਸਤਾਨ ਦੀ ਹੈ, ਉਸਨੂੰ ਉਸੇ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ ਅਤੇ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਜਵਾਬੀ ਕਾਰਵਾਈ ਵਿੱਚ ਜਿਵੇਂ ਕਰਨਾ ਚਾਹੀਦਾ ਸੀ, ਉਵੇਂ ਕੀਤਾ ਜਾ ਰਿਹਾ ਹੈ। ਹਾਲਾਂਕਿ ਗਵਰਨਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ, ਉਸਦਾ ਸਾਨੂੰ ਇਤਜ਼ਾਰ ਕਰਨਾ ਹੋਵੇਗਾ।