
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗੁਰਪ੍ਰੀਤ ਸਿੰਘ ਜਖਵਾਲੀ ਦੇ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ* ਦਾ ਲੋਕ ਅਰਪਣ
ਮਿਆਰੀ ਬਾਲ ਸਾਹਿਤ ਬੱਚਿਆਂ ਦੀ ਚਰਿੱਤਰ ਨਿਰਮਾਣ ਦੀ ਨੀਂਹ ਮਜ਼ਬੂਤ ਕਰਦਾ ਹੈ— ਡਾ. ਦਰਸ਼ਨ ਸਿੰਘ ‘ਆਸ਼ਟ*
ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪਰਮਜੀਤ ਕੌਰ ਸਰਹਿੰਦ ਸਮੇਤ ਵੱਡੀ ਗਿਣਤੀ ਵਿਚ ਵਿਦਵਾਨਾਂ ਤੇ ਲੇਖਕਾਂ ਨੇ ਕੀਤੀ ਸ਼ਮੂਲੀਅਤ।
ਪਟਿਆਲਾ 10 ਮਾਰਚ 2025:-ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ 9 ਮਾਰਚ, 2025 ਦਿਨ ਐਤਵਾਰ ਨੂੰ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਤੋਂ ਇਲਾਵਾ ਪ੍ਰਧਾਨਗੀ ਪਦ ਤੇ ਉਘੇ ਬਾਲ ਸਾਹਿਤ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ (ਚੰਡੀਗੜ੍ਹ) ਅਤੇ ਮੁਖ ਮਹਿਮਾਨ ਵਜੋਂ ਉਘੀ ਬਹੁਪੱਖੀ ਲੇਖਿਕਾ ਪਰਮਜੀਤ ਕੌਰ ਸਰਹਿੰਦ ਸ਼ਾਮਿਲ ਹੋਏ।ਇਸ ਸਮਾਗਮ ਵਿਚ ਪ੍ਰਸਿੱਧ ਸ਼ਖ਼ਸੀਅਤਾਂ ਵਿਚੋਂ ਸੁਕੀਰਤੀ ਭਟਨਾਗਰ,ਬਲਬੀਰ ਸਿੰਘ ਬੱਬੀ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।ਇਸ ਸਮਾਗਮ ਵਿਚ ਜਾਣੇ—ਪਛਾਣੇ ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ ਰਚਿਤ ਪਲੇਠੇ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ* ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਆਰੰਭ ਵਿਚ ਵਿਦਵਾਨਾਂ ਅਤੇ ਲੇਖਕਾਂ ਨੂੰ ਜੀਅ ਆਇਆਂ ਕਹਿੰਦਿਆਂ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਗੁਰਪ੍ਰੀਤ ਸਿੰਘ ਜਖਵਾਲੀ ਦੀ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਮਿਆਰੀ ਬਾਲ ਸਾਹਿਤ ਬੱਚਿਆਂ ਵਿਚ ਚਰਿੱਤਰ ਨਿਰਮਾਣ ਦੀ ਨੀਂਹ ਮਜ਼ਬੂਤ ਕਰਦਾ ਹੈ ਅਤੇ ਮਾਂ ਬੋਲੀ ਨਾਲ ਜੋੜ ਕੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਣਾ ਦਿੰਦਾ ਹੈ।ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਵਰਤਮਾਨ ਸਮੇਂ ਵਿਚ ਆਪਣੀ ਭਾਸ਼ਾ,ਸਾਹਿਤ ਅਤੇ ਸਭਿਆਚਾਰ ਨਾਲੋਂ ਟੁੱਟਦੀ ਜਾ ਰਹੀ ਪੰਜਾਬ ਦੀ ਪੀੜ੍ਹੀ ਨੂੰ ਸਾਡੇ ਲੇਖਕ ਹੀ ਬਚਾ ਸਕਦੇ ਹਨ। ਪਰਮਜੀਤ ਕੌਰ ਸਰਹਿੰਦ ਦੀ ਧਾਰਣਾ ਸੀ ਕਿ ਜਖਵਾਲੀ ਇਕ ਮਿਹਨਤੀ ਸਾਹਿਤਕ ਕਾਮਾ ਹੈ ਜੋ ਸਾਹਿਤ ਅਤੇ ਪੱਤਰਕਾਰੀ ਦੀ ਨਬਜ਼ ਨੂੰ ਪਛਾਣਦਾ ਹੈ।ਗੁਰਪ੍ਰੀਤ ਸਿੰਘ ਜਖਵਾਲੀ ਦੀ ਪੁਸਤਕ ਉਪਰ ਮੁਖ ਪੇਪਰ ਪੜ੍ਹਦਿਆਂ ਬਾਲ ਸਾਹਿਤ ਲੇਖਕ ਸੁਖਦੇਵ ਸਿੰਘ ਸ਼ਾਂਤ ਨੇ ਕਿਹਾ ਕਿ ਜਖਵਾਲੀ ਦੀਆਂ ਬਾਲ ਕਵਿਤਾਵਾਂ ਪੰਜਾਬੀ ਸਭਿਆਚਾਰ ਦੀ ਸੁੰਦਰ ਜਾਣਕਾਰੀ ਦੇਣ ਦੇ ਨਾਲ ਨਾਲ ਇਨਸਾਨੀਅਤ ਦਾ ਪਾਠ ਪੜ੍ਹਾਉਂਦੀਆਂ ਹਨ।ਉਘੇ ਲੇਖਕ ਤੇ ਪੱਤਰਕਾਰੀ ਬਲਬੀਰ ਸਿੰਘ ਬੱਬੀ ਦਾ ਕਹਿਣਾ ਸੀ ਕਿ ਜਖਵਾਲੀ ਦੀਆਂ ਬਾਲ ਕਵਿਤਾਵਾਂ ਵਿਚ ਉਸਾਰੂ ਅਤੇ ਪ੍ਰੇਰਣਾਦਾਇਕ ਸੁਨੇਹੇ ਛੁਪੇ ਹੋਏ ਹਨ।ਪ੍ਰਸਿੱਧ ਬਾਲ ਸਾਹਿਤ ਲੇਖਿਕਾ ਸੁਕੀਰਤੀ ਭਟਨਾਗਰ ਨੇ ਬਾਲ ਸਾਹਿਤ ਰਾਹੀਂ ਨਵੀਂ ਪੀੜ੍ਹੀ ਨੂੰ ਰਾਹ ਦਿਖਾਉਣ ਵਾਲੇ ਜਖਵਾਲੀ ਪ੍ਰਤੀ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।ਅਧਿਆਪਕਾ—ਲੇਖਿਕਾ ਰਾਜ ਕੌਰ ਕਮਾਲਪੁਰ ਨੇ ਜਖਵਾਲੀ ਦੀ ਪੁਸਤਕ ਵਿਚਲੇ ਸਿੱਖਿਆ ਅਤੇ ਉਪਦੇਸ਼ਾਤਮਕ ਨਜ਼ਰੀਏ ਤੋਂ ਗੱਲ ਕੀਤੀ ਜਦੋਂ ਕਿ ਬਾਬੂ ਸਿੰਘ ਰੈਹਲ ਦਾ ਕਹਿਣਾ ਸੀ ਕਿ ਜਖਵਾਲੀ ਨੇ ਆਪਣੀ ਪਹਿਲੀ ਪੁਸਤਕ ਬੱਚਿਆਂ ਲਈ ਲਿਖ ਕੇ ਜਖਵਾਲੀ ਪਿੰਡ ਦਾ ਨਾਂ ਉਚਾ ਕੀਤਾ ਹੈ।ਬਾਲ ਸਾਹਿਤ ਲੇਖਕ ਬਾਜ਼ ਸਿੰਘ ਮਹਿਲੀਆ ਨੇ ਜਖਵਾਲੀ ਦੀ ਬਾਲ ਸਾਹਿਤ ਲੇਖਣੀ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ ਜਦੋਂ ਕਿ ਸੇਵਾਮੁਕਤ ਬੀ.ਪੀ.ਈ.ਓ. ਪਰਮਜੀਤ ਕੌਰ ਦਾ ਕਹਿਣਾ ਸੀ ਕਿ ਅਜਿਹੀਆਂ ਪੁਸਤਕਾਂ ਦਾ ਸਮਾਜ ਵਿਚ ਚੰਗਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ।ਗੁਰਪ੍ਰੀਤ ਸਿੰਘ ਜਖਵਾਲੀ ਨੇ ਸਾਰੀਆਂ ਰਾਵਾਂ ਦੇ ਆਧਾਰ ਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਮਿਲੀ ਹੱਲਾਸ਼ੇਰੀ ਅਤੇ ਨਿੱਗਰ ਸੁਝਾਅ ਉਸ ਨੂੰ ਭਵਿੱਖ ਵਿਚ ਹੋਰ ਮਿਆਰੀ ਬਾਲ ਸਾਹਿਤ ਲਿਖਣ ਦੀ ਪ੍ਰੇਰਣਾ ਦਿੰਦੇ ਰਹਿਣਗੇ ਤੇ ਉਹ ਹੋਰ ਤਨਦੇਹੀ ਨਾਲ ਬਾਲ ਸਾਹਿਤ ਲਈ ਸਮਰਪਣ ਭਾਵਨਾ ਨਾਲ ਕਾਰਜ ਕਰਦਾ ਰਹੇਗਾ।
ਸਮਾਗਮ ਦੇ ਦੂਜੇ ਦੌਰ ਵਿਚ ਪ੍ਰੋ. ਜੀ.ਐਸ.ਭਟਨਾਗਰ,ਗੁਰਚਰਨ ਸਿੰਘ ਪੱਬਾਰਾਲੀ,ਗੁਰਦੀਪ ਸਿੰਘ ਸੱਗੂ,ਜਗਤਾਰ ਸਿੰਘ ਜੋਗ (ਚੰਡੀਗੜ੍ਹ),ਸਾਬਕਾ ਪ੍ਰਿੰਸੀਪਲ ਡਾ. ਸੰਜੀਵ ਕਾਲੀਆ, ਬਲਬੀਰ ਸਿੰਘ ਦਿਲਦਾਰ,ਅਮਰ ਗਰਗ ਕਲਮਦਾਨ, ਸਤੀਸ਼ ਵਿਦਰੋਹੀ, ਗੁਰਮੁਖ ਸਿੰਘ ਜਾਗੀ,ਮਨਦੀਪ ਮੈਂਡੀ,ਇੰਦਰਪਾਲ ਸਿੰਘ, ਵਿਜੇ ਕੁਮਾਰ,ਤ੍ਰਿਲੋਕ ਢਿੱਲੋਂ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਨਾਇਬ ਸਿੰਘ ਬਦੇਸ਼ਾ,ਬਚਨ ਸਿੰਘ ਗੁਰਮ,ਅੰਗਰੇਜ਼ ਸਿੰਘ ਵਿਰਕ,ਸਰੂਪ ਸਿੰਘ ਚੌਧਰੀ ਮਾਜਰਾ,ਮੰਗਤ ਖ਼ਾਨ,ਅਵਲੀਨ,ਸਟੇਟ ਐਵਾਰਡੀ ਨੌਰੰਗ ਸਿੰਘ, ਅਨੂ ਭੱਟੀ,ਸ਼ਾਰਦਾ ਪਟਿਆਲਵੀ,ਵਿਨਰਪ੍ਰੀਤ ਸਿੰਘ,ਬਲਦੇਵ ਸਿੰਘ ਬਿੰਦਰਾ (ਚੰਡੀਗੜ੍ਹ),ਕੈਪਟਨ ਚਮਕੌਰ ਸਿੰਘ ਚਹਿਲ,ਕੁਲਦੀਪ ਕੌਰ ਧੰਜੂ,ਸੁਖਵਿੰਦਰ ਚਹਿਲ,ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਇਸ ਸਮਾਗਮ ਵਿਚ ਸਰਦਾਰ ਕੌਰ,ਮਨਦੀਪ ਕੌਰ ਜਖਵਾਲੀ,ਪ੍ਰੋ. ਨਵ ਸੰਗੀਤ ਸਿੰਘ, ਜਸਵਿੰਦਰ ਪੰਜਾਬੀ,ਡਾ. ਕੁਲਦੀਪ ਕੌਰ,ਡਾ. ਲੱਛਮੀ ਨਾਰਾਇਣ ਭੀਖੀ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ,ਗੁਰਮਹਿਕ ਢਿੱਲੋਂ,ਮਨਪ੍ਰੀਤ ਚੌਹਾਨ, ਮਨਜੀਤ ਸਿੰਘ ਘੁੰਮਣ,ਕੁਲਦੀਪ ਪਟਿਆਲਵੀ,ਰਾਜੇਸ਼ਵਰ ਕੁਮਾਰ,ਜਤਿੰਦਰਪਾਲ ਸਿੰਘ ਨਾਗਰਾ,ਗੁਰਪ੍ਰੀਤ ਸਿੰਘ ਢਿੱਲੋਂ,ਗੁਰਿੰਦਰ ਸਿੰਘ ਸੇਠੀ,ਦਲੀਪ ਸਿੰਘ ਉਬਰਾਏ,ਜੋਗਾ ਸਿੰਘ ਧਨੌਲਾ, ਸੁਰਜੀਤ ਸਿੰਘ,ਗੁਰਿੰਦਰ ਸਿੰਘ ਸੇਠੀ,ਸਰਵਿੰਦਰ ਸਿੰਘ ਛਾਬੜਾ,ਰਾਜੇਸ਼ ਕੋਟੀਆ,ਗੋਪਾਲ ਸ਼ਰਮਾ,ਜਲ ਸਿੰਘ, ਅਵਤਾਰ ਸਿੰਘ, ਕਮਲਪ੍ਰੀਤ ਸਿਘ, ਦੀਪਕ ਬਜਾਜ ਸਮਾਣਾ,ਇੰਦਰਜੀਤ ਸਿੰਘ,ਪਰਮਜੀਤ ਕੌਰ,ਸਵਰਨਜੀਤ ਕੌਰ,ਮੇਹਰ ਸਿੰਘ, ਮਨੋਜ ਰਾਣਾ,ਸੁਭਾਸ਼ ਜੈਨ, ਗੁਰਕੀਰਤ ਕੌਰ,ਹਰਨੂਰ ਸਿੰਘ, ਮਨਦੀਪ ਸਿੰਘ ਮਾਣਕੀ,ਸੰਜੀਵ ਕੁਮਾਰ ਰਾਣਾ, ਮੁਕੇਸ਼ ਜੋਗੀ,ਦੀਪਾ,ਨੇਹਾ,ਸੁਖਵਿੰਦਰ ਸਿੰਘ,ਸਾਬਕਾ ਸਰਪੰਚ ਸੁਰਜੀਤ ਸਿੰਘ ਜਖਵਾਲੀ,ਸਤਿੰਦਰ ਸਿੰਘ,ਦਰਸ਼ਨਾ ਰਾਣੀ,ਗੁਰਮੀਤ ਕੌਰ,ਸ਼ੀਲਾ ਰਾਣੀ,ਤਰਨਪ੍ਰੀਤ,ਹਰਚੰਦ ਸਿੰਘ, ਵਤਨ ਗਿੱਲ,ਜਗਜੋਤ ਮਾਹੀ, ਅਤੇ ਲਾਡੀ ਰਣਬੀਰਪੁਰੇ ਵਾਲਾ ਆਦਿ ਹਾਜ਼ਰ ਸਨ।ਅੰਤ ਵਿਚ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਸ਼ਾਲਾਂ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਬਖ਼ੂਬੀ ਨਿਭਾਇਆ ਅਤੇ ਧੰਨਵਾਦ ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ ਵੱਲੋਂ ਕੀਤਾ ਗਿਆ।