ਬੱਚਿਆਂ ਨਾਲ ਭਰੀ ਚੱਲਦੀ ਸਕੂਲ ਵੈਨ ਨੂੰ ਲੱਗੀ ਅੱਗ
- ਵੱਡਾ ਹਾਦਸਾ ਹੁਣ ਟਲਿਆ , ਲੋਕਾਂ ਨੇ ਸਕੂਲ ਮਾਲਕਾਂ ਉੱਪਰ ਪੁਰਾਣੇ ਮਾਡਲ ਦੀਆਂ ਖਦਸਾ ਹਾਲਤ ਗੱਡੀਆਂ ਚਲਾਉਂਣ ਦੇ ਲਾਏ ਦੋਸ ਪੁਲਿਸ ਪਹੁੰਚੀ ਮੌਕੇ ਤੇ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 25 ਅਪ੍ਰੈਲ 2025 - ਡੇਰਾ ਬਾਬਾ ਨਾਨਕ _ ਫਤਿਹਗੜ੍ਹ ਚੂੜੀਆਂ ਰੋਡ ਰੱਤਾ ਪੁੱਲ ਦੇ ਨਜ਼ਦੀਕ ਫਤਿਹਗੜ੍ਹ ਚੂੜੀਆਂ ਦੇ ਨਿੱਜੀ ਸਕੂਲ ਦੀ ਬੱਚਿਆਂ ਨਾਲ ਸਵਾਰ ਵੈਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਜਦੀਕੀ ਡੇਰੇ ਵਾਲਿਆਂ ਅਤੇ ਆਪਣੇ ਬੱਚੇ ਲੈਣ ਆਏ ਮਾਪਿਆਂ ਨੇ ਦੱਸਿਆ ਕਿ ਜਦ ਉਹ ਰੱਤਾ ਪੁੱਲ ਉੱਪਰ ਖੜੇ ਸਨ ਤਾਂ ਪਿੰਡ ਰੱਤੇ ਬੱਚਿਆਂ ਨੂੰ ਛੱਡ ਕੇ ਆ ਰਹੀ ਫਤਿਹਗੜ ਚੂੜੀਆਂ ਦੀ ਨਿੱਜੀ ਸਕੂਲ ਵੈਨ ਦੇ ਨਿਚਲੇ ਹਿੱਸੇ ਵਿੱਚ ਅੱਗ ਲੱਗੀ ਹੋਈ ਸੀ। ਵੈਨ ਵਿੱਚ ਤਿੰਨ ਬੱਚੇ ਸਵਾਰ ਸਨ ਤੇ ਜਦ ਉਹਨਾਂ ਦੇਖਿਆ ਤਾਂ ਰੌਲਾ ਪਾਉਣ ਤੇ ਡਰਾਈਵਰ ਵੱਲੋਂ ਗੱਡੀ ਖਲਾਰਨ ਤੇ ਲੋਕਾਂ ਵੱਲੋਂ ਅੱਗ ਉੱਪਰ ਮਿੱਟੀ ਪਾ ਕੇ ਕਾਬੂ ਪਾਇਆ ਗਿਆ।
ਉਨਾਂ ਦੱਸਿਆ ਕਿ ਬੱਚਿਆਂ ਦੇ ਰੌਲਾ ਪਾਉਂਣ ਦੇ ਬਾਵਜੂਦ ਵੀ ਡਰਾਈਵਰ ਨੂੰ ਅੱਗ ਦਾ ਪਤਾ ਨਹੀਂ ਲੱਗਾ ਤੇ ਜਦ ਸਾਡੇ ਵੱਲੋਂ ਰੌਲਾ ਪਾਇਆ ਤਾਂ ਡਰਾਈਵਰ ਵੱਲੋਂ ਗੱਡੀ ਖਲਾਰੀ ਗਈ। ਉਨਾਂ ਦੱਸਿਆ ਕਿ ਜੇ ਅੱਗ ਤੇ ਜਲਦੀ ਕਾਬੂ ਨਾ ਪੈਂਦਾ ਤਾਂ ਬੱਚਿਆਂ ਦੇ ਨਾਲ ਸੜਕ ਕਿਨਾਰੇ ਖੇਤਾਂ ਵਿੱਚ ਖੜੀ ਕਣਕ ਦੀ ਪੱਕੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ।ਉਹਨਾਂ ਸਕੂਲ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਕੂਲ ਮਾਲਕਾਂ ਵੱਲੋਂ ਬਹੁਤ ਪੁਰਾਣੇ ਮਾਡਲ ਦੀਆਂ ਗੱਡੀਆਂ ਲਗਾਈਆਂ ਹੋਈਆਂ ਹਨ ਜੋ ਕਿ ਆਏ ਦਿਨ ਹਾਦਸੇ ਦਾ ਕਾਰਨ ਬਣ ਰਹੀਆਂ ਹਨ। ਉਧਰ ਰਾਹਗੀਰਾਂ ਵੱਲੋਂ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।
ਇਸ ਸਬੰਧੀ ਜਦੋਂ ਵੈਨ ਤੇ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਵੈਨ ਦੀ ਡੀਜ਼ਲ ਵਾਲੀ ਪਾਇਪ ਲੀਕ ਹੋਣ ਕਰਕੇ ਅੱਗ ਲੱਗੀ ਸੀ ਜਿਸ ਤੇ ਜਲਦੀ ਰਾਹਗੀਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਹੈ ਤੇ ਬੱਚਿਆਂ ਨੂੰ ਸੁਰਖਿਅਤ ਉਹਨਾਂ ਤੇ ਘਰਾਂ ਤੱਕ ਪਹੁੰਚਾਇਆ ਗਿਆ ਹੈ।