ਪੰਜਾਬ ਨੂੰ ਖੁਦ ਮੁਖਤਿਆਰ ਬਣਾਉਂਣ ਲਈ ਆਨੰਦਪੁਰ ਦੇ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਮੰਗ ਉਠਾਈ ਜੇਡੂਯੀ ਦੇ ਪੰਜਾਬ ਯੂਨਿਟ ਨੇ
ਰਾਜਸੀ ਜਲਸੇ ‘ਚ ਜੇਡੂਯੀ ਨੇ ਬੇਬਾਕੀ ਨਾਲ ਸ਼੍ਰੀ ਆਨੰਦਪੁਰ ਦੇ ਸਾਹਿਬ ਦੇ ਮਤੇ ਦੀ ਕੀਤੀ ਹਮਾਇਤ
ਕੁਰਾਹੇ ਪੈ ਚੁੱਕੇ ਬੱਚਿਆਂ ਨੂੰ ਮੁੱਖ ਧਾਰਾ ‘ਚ ਲਿਆਉਂਣ ਦਾ ਕੀਤਾ ਸਮਰਥਨ
ਸਰਕਾਰਾਂ ਦੀ ਨਲਾਇਕੀ ਦੀ ਵਜ੍ਹਾ ਕਰਕੇ ਹਿਮਾਚਲ ਤੇ ਪੰਜਾਬ ਵੱਧ ਰਿਹਾ ਸੰਪ੍ਰਦਾਇਕ ਝਗੜੇ ਵੱਲ :ਬੈਨੀਪਾਲ
ਨਿਰਮਲ ਸਿੰਘ ਸਿੱਧੂ ਬਣੇ ਜ਼ਿਲ੍ਹਾ ਪ੍ਰਧਾਨ ਮੋਗਾ
ਚਰਨਜੀਤ ਸਿੰਘ ਬਣੇ ਜ਼ਿਲ੍ਹਾ ਪ੍ਰਧਾਨ ਮੋਗਾ
ਮੋਗਾ,24,ਮਾਰਚ 2025- ਕੌਮੀਂ ਜਮਹੂਰੀ ਗਠਜੋੜ ‘ਚ ਭਾਈਵਾਲ ਜਨਤਾ ਦਲ (ਯੂ) ਨੇ ਸਿਆਸੀ ਜਸਲੇ ‘ਚ ਸਟੇਟ ਸਾਬਜੈਕਟ ਦੇ ਮੁੱਦੇ ਤੇ ਖੁਦ ਨੂੰ ਕੌਮੀਂ ਏਜੰਡੇਂ ਤੋਂ ਅਲੱਗ ਥਲੱਗ ਕਰਦਿਆਂ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਹਮਾਇਤ ਕਰ ਦਿੱਤੀ ਹੈ।
ਸੂਬੇ ਦੇ ਵੱਧ ਅਧਿਕਾਰ ਦੀ ਮੰਗ ਦੇ ਮੁਦੱਈਆਂ ਨੇ ਮੋਗੇ ‘ਚ ਹੋਏ ਸਿਆਸੀ ਜਲਸੇ ਦੌਰਾਨ ਜਥੇਦਾਰ ਜਤਿੰਦਰ ਸਿੰਘ ਮਹਿਲ ਕਲਾਂ ਦੀ ਮੌਜੂਦਗੀ ‘ਚ ਜੇਡੀਯੂ ‘ਚ ਸ਼ਾਮਲ ਹੋਣ ਦਾ ਐਲਾਨ ਕਰਕੇ ਜੰਜਾਬ ਦੇ ਹਿੱਤਾਂ ਦਾ ਸਮਰਥਨ ਕਰ ਦਿੱਤਾ ਹੈ।
ਜੇਡੀਯੂ ਦੇ ਸੂਬਾ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਮੰਚ ਤੇ ਬਿਰਾਜਮਾਨ ਪ੍ਰਧਾਨ ਮੰਡਲ ‘ਚ ਸ਼ਾਮਲ ਜੇਡੀਯੂ ਦੇ ਸੂਬਾਈ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਦੀ ਹਾਜਰੀ ‘ਚ ਬਾਕੀ ਦੇ ਰਾਜੀਨਤਕ ਦਲਾਂ ਪਛਾੜਦਿਆਂ ਪੰਜਾਬ ਨੂੰ ਖੁਦ ਮੁਖਤਿਆਰ ਬਣਾਉਂਣ ਦੀ ਵਕਾਲਤ ਕਰਦਿਆਂ ਬੜੀ ਬੇਬਾਕੀ ਨਾਲ ਪੰਜਾਬ ਨੂੰ ਪ੍ਰਭੂਸੱਤਾ ਸੰਪੰਨ ਬਣਾਉਂਣੇ ਸ੍ਰੀ ਆਨੰਦਪੁਰ ਸਾਹਿਬ ਦੇ ਉਸ ਮਤੇ ਦੀ ਹਮਾਇਤ ਦੇ ਹੱਕ ‘ਚ ਹਾਂਅ ਦਾ ਨਾਅਰਾ ਮਾਰਿਆ ਜਿਸ ਨਾਲ ਪੰਜਾਬ ਰਾਜ ਵੱਧ ਅਧਿਕਾਰਾਂ ਵਾਲਾ ਸੂਬਾ ਬਣ ਸਕੇ।
ਉਨ੍ਹਾ ਨੇ ਕਿਹਾ ਕਿ ਸਾਡੀ ਪਾਰਟੀ ਚਾਹੁੰਦੀ ਹੈ ਕਿ ਜੇਕਰ ਪੰਜਾਬ ਸਰਕਾਰ ਕੁਰਾਹੇ ਪੈ ਚੁੱਕੇ ਨੌਜਵਾਨਾ ਲਈ ਰੋਜ਼ਗਾਰ ਦੀ ਸੰਭਾਵਨਾ ਪੈਦ ਕਰੇ ਤਾਂ ਕੁਰਾਹੇ ਪੈ ਚੁੱਕੇ ਨੌਜਵਾਨਾ ਨੂੰ ਮੁੱਖਧਾਰਾ ‘ਚ ਵਾਪਸ ਆੳੇਂਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਜਨਤਾ ਦਲ ਯੂ ਦੇ ਸੂਬਾ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਦੀ ਵਜ੍ਹਾ ਕਰਕੇ ਪੰਜਾਬ ਅਤੇ ਗੁਆਢੀਂ ਰਾਜ ਹਿਮਾਚਲ ਪ੍ਰਦੇਸ਼ ਸੰਪ੍ਰਦਾਇਕ ਝਗੜੇ ਵੱਲ ਵੱਧ ਰਿਹਾ ਹੈ।ਉਨ੍ਹਾ ਨੇ ਕਿਹਾ ਕਿ ਜੇਡੀਯੂ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ। ਅਸੀਂ ਨਹੀਂ ਚਾਹੁੰਦੇ ਹਾਂ ਕਿ ਦੋਵੇਂ ਸੂਬਿਆਂ ਦੇ ਲੋਕ ਆਪਸੀ ‘ਚ ਭਿੜਨ।
ਉਨ੍ਹਾ ਨੇ ਕਿਹਾ ਕਿ ਧਰਮ ਦੇ ਚਿੰਨਾਂ ਅਤੇ ਝੰਡਿਆਂ ਨੂੰ ਲੈਕੇ ਦੋਵੇਂ ਫਿਰਕਿਆਂ ‘ਚ ਸ਼ੁਰੂ ਹੋਏ ਮਤਭੇਦਾਂ ਨੂੰ ਸਮਾਪਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੁੰ ਮਾਮਲੇ ਦਾ ਸੂ ਮੋਟੋ ਲੈਂਦਿਆਂ ਮਹੌਲ ਨੂੰ ਸ਼ਾਤ ਕਰਨ ਲਈ ਨਤੀਜਾ ਦਿਓ ਭੂਮਿਕਾ ਨਿਭਾਉਂਣੀ ਚਾਹੀਦੀ ਹੈ।
ਪੰਜਾਬ ‘ਚ ਪੈਸੇ ਦੀ ਹੋ ਰਹੀ ਦੁਰਵਰਤੋਂ ਤੇ ਬੌਲਦਿਆਂ ਬੈਨੀਪਾਲ ਨੇ ਕਿਹਾ ਕਿ ਬੀਤੇ ਦਿਨੀਂ ਮੈਂ ਅਤੇ ਸਤਨਾਮ ਸਿੰਘ ਗਿੱਲ ਨੇ ਜੇਡੀਯੂ ਦੇ ਕੌਮੀਂ ਲੀਡਰ ਅਤੇ ਭਾਰਤ ਸਰਕਾਰ ਦੇ ਪੰਚਾਇਤ ਮੰਤਰੀ ਸ੍ਰੀ ਰਾਜੀਵ ਰੰਜਨ ਉਰਫ ਲਲਨ ਸਿੰਘ ਨਾਲ ਦਿੱਲੀ ਵਿਖੇ ਮੁਲਾਕਾਤ ਕਰਕੇ ਚਰਚਾ ਕੀਤੀ ਹੈ ਕਿ ਪੰਜਾਬ ਦੀਆਂ ਪੰਚਾਇਤਾਂ ਨੂੰ ਵਿਕਸਤ ਕਰਨ ਲਈ ਜਾਰੀ ਫੰਡਾਂ ਦੀ ਹੋ ਚੁੱਕੀ ਦੁਰਵਰਤੋਂ ਨੂ ਬੇਨਕਾਬ ਕਰਨ ਲਈ ਕੇਂਦਰੀ ਪੱਧਰ ਤੇ ਜਾਂਚ ਟੀਮ ਪੰਜਾਬ ਭੇਜਣ ਲਈ ਫੈਂਸਲਾ ਹੋ ਚੁੱਕਾ ਹੈ।‘ਜਲਦੀ ਕੇਂਦਰ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਲਈ ਟੀਮ ਪਹੁੰਚ ਸਕਦੀ ਹੈ।
ਉਨ੍ਹਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਡੀਯੂ ਪੰਜਾਬ 117 ਸੀਟਾਂ ਤੇ ਚੋਣ ਲੜੇਗੀ।ਉਨ੍ਹਾ ਨੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਬਾਰੇ ਕੇਂਦਰੀ ਕਮੇਟੀ ਜੇਡੀਯੂ ਜਲਦੀ ਫੈਂਸਲਾ ਲਵੇਗੀ।
ਇਸ ਮੌਕੇ ਸ੍ਰ ਜਤਿੰਦਰ ਸਿੰਘ ਮਹਿਲ ਕਲਾਂ ਸਕੱਤਰ ਪੰਜਾਬ ਦੀ ਸ਼ਿਫਾਰਸ਼ ਤੇ ਸ੍ਰ ਚਰਨਜੀਤ ਸਿੰਘ ਨੂੰ ਲੁਧਿਆਣਾ ਜ਼ਿਲੇ ਦਾ ਪ੍ਰਧਾਨ,ਸ੍ਰ ਨਿਰਮਲ ਸਿੰਘ ਸਿੱਧੂ ਨੂੰ ਜ਼ਿਲ੍ਹਾ ਮੋਗੇ ਦਾ ਪ੍ਰਧਾਨ,ਗੁਰਪ੍ਰੀਤ ਸਿੰਘ ਖਾਲਸਾ ਨੂੰ ਮੋਗਾ ਜ਼ਿਲੇ ਦਾ ਜਨਰਲ ਸਕੱਤਰ,ਸ੍ਰ ਕੇਵਲ ਸਿੰਘ ਨੂੰ ਮੋਗੇ ਜ਼ਿਲੇ ਦਾ ਮੀਡੀਆ ਇੰਚਾਰਜ,ਦਲਬਾਗ ਸਿੰਘ ਨੂੰ ਜ਼ਿਲੇ ਮੋਗੇ ਦਾ ਮੀਤ ਪ੍ਰਧਾਨ,ਸੁਖਦੀਪ ਸਿੰਘ ਮੀਤ ਪ੍ਰਧਾਨ ਜ਼ਿਲਾ ਮੋਗਾ,ਮਹੁੰਮਦ ਇਸਤਾਕ ਮੈਂਬਰ ਜ਼ਿਲ੍ਹਾ ਕਮੇਟੀ,ਸੁਰਜੀਤ ਸਿੰਘ ਮੱਲਾਵਾਲਾ ਪ੍ਰਧਾਨ ਪਿੰਡ ਮੱਲਾਵਾਲਾ ਦਾ ਰਸਮੀਂ ਤੌਰ ਤੇ ਐਲਾਨ ਕੀਤਾ।ਚੁਣੇ ਗਏ ਆਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ।
ਇਸ ਮੌਕੇ ਜਨਤਾ ਦਲ ਯੂ ਵੱਲੋਂ ਸ਼੍ਰੀ ਮਨੋਜ ਸ਼ਰਮਾ ਉੋਪ ਪ੍ਰਧਾਨ ਪੰਜਾਬ,ਸੰਜੀਵ ਝਾਅ,ਸੰਦੀਪ ਸਿੰਘ ਰਾਜੂ ਸੂਬਾ ਸਕੱਤਰ,ਕਿਰਨਦੀਪ ਸਿੰਘ,ਪ੍ਰਧਾਨ ਆਈਸੀਪੀ ਲਖਵਿੰਦਰ ਸਿੰਘ ਰੋੜਾਵਾਲੀ,ਅੰਮ੍ਰਿਤ ਸਠਿਆਲਾ,ਅੰਮ੍ਰਿਤ ਸ਼ਾਹਪੁਰ,ਗੁਰਪ੍ਰੀਤ ਸਿੰਘ ਜੋਧੇ ਆਦਿ ਹਜਾਰ ਸਨ।