ਰੇਡੀਓ ਥਾਨ ਦੌਰਾਨ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਅਤੇ ਰੇਡੀਓ ਸੁਰਸੰਗਮ ਦੇ ਮੈਂਬਰ।
ਕੈਲਗਰੀ, 28 ਸਤੰਬਰ 2019 - ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਤੇ ਰੇਡੀਓ ਸੁਰਸੰਗਮ ਵਲੋਂ ਅੱਜ ਸਾਂਝੇ ਤੌਰ ਤੇ ਕਰਵਾਏ ਗਏ ਰੇਡੀਓ ਥਾਨ ਦੌਰਾਨ ਕੈਲਗਰੀ ਵਾਸੀਆਂ ਨੇ 25 ਹਜ਼ਾਰ ਡਾਲਰ ਤੋਂ ਵੀ ਵੱਧ ਰਾਸ਼ੀ ਇਕੱਤਰ ਕੀਤੀ। ਇਹ ਰੇਡੀਓ ਥਾਨ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਰਵਾਇਆ ਗਿਆ ਸੀ।ਇਕੱਤਰ ਰਾਸ਼ੀ ਖਾਲਸਾ ਏਡ ਤੇ ਬਲਬੀਰ ਸਿੰਘ ਸੀਚੇਵਾਲ ਦੁਆਰਾ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕਾਰਜਾਂ ਲਈ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਇੱਕ ਬੋਤਲ ਡਰਾਈਵ ਵੀ ਕਰਵਾਈ ਗਈ ਜਿਸ ਵਿੱਚ ਰੀਸਾਈਕਲ ਬੋਤਲਾਂ ਤੋਂ 1900 ਡਾਲਰ ਦੇ ਕਰੀਬ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਗਈ।
ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਔਜਲਾ ਤੇ ਰੇਡੀਓ ਸੁਰਸੰਗਮ ਦੇ ਮੱਖ ਸੰਚਾਲਕ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਭਾਂਵੇਂ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਆਮ ਵਰਗੇ ਹੋ ਚੁੱਕੇ ਹਨ ਪਰ ਅਜੇ ਵੀ ਪਰਿਵਾਰਾਂ ਨੂੰ ਵੱਡੀ ਆਰਥਿਕ ਸਹਾਇਤਾ ਦੀ ਲੋੜ ਹੈ ਤਾਂ ਕਿ ਲੋਕ ਇਸ ਚੋਂ ਨਿਕਲ ਸਕਣ।ਰੇਡੀਓ ਸੁਰਸੰਗਮ ਦੇ ਦਫਤਰ ਵਿੱਚ ਬਾਅਦ ਦੁਪਹਿਰ ਤੋਂ ਲੈ ਕੇ ਕੈਲਗਰੀ ਵਾਸੀਆਂ ਦੀ ਹਾਜ਼ਰੀ ਸ਼ਾਮ ਤੱਕ ਲਗਦੀ ਰਹੀ।
ਇਸ ਮੌਕੇ ਕਿੰਗਜ਼ ਇਲੈਵਨ ਕਲੱਬ ਦੇ ਮੈਂਬਰ ਵਲੰਟੀਅਰ ਹਾਜ਼ਰ ਰਹੇ। ਇਸ ਮੌਕੇ ਅਲਬਰਟਾ ਦੇ ਸਾਬਕਾ ਮੰਤਰੀ ਇਰਫਾਨ ਸਬੀਰ,ਫੈਡਰਲ ਚੋਣਾਂ ਲਈ ਫੌਰੈਸਟ ਲਾਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ, ਗੁਰੂਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਦੇ ਮੌਜੂਦਾ ਪ੍ਰਧਾਨ ਰਣਬੀਰ ਸਿੰਘ ਪਰਮਾਰ ਤੇ ਨਵੇਂ ਬਣਨ ਜਾ ਰਹੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ,ਹਰਪਿੰਦਰ ਸਿੰਘ ਸਿੱਧੂ,ਅਵਿਨਾਸ਼ ਸਿੰਘ ਖੰਗੂੜਾ,ਕੁਲਬੀਰ ਸਿੰਘ ਔਜਲਾ, ਜੱਗੀ ਧਾਲੀਵਾਲ,ਹਰਪ੍ਰੀਤ ਕੁਲਾਰ,ਬੌਬੀ ਕੁਲਾਰ, ਮਨਦੀਪ ਸਿੰਘ ਦੁੱਗਲ,ਰਵਿੰਦਰ ਸਿੰਘ,ਮਨਜੀਤ ਸਿੰਘ ਭਾਮ,ਨੇ ਇਸ ਮੌਕੇ ਹਾਜ਼ਰੀ ਭਰ ਕੇ ਇਸ ਕਾਰਜ ਦੀ ਭਰਵੀ ਸ਼ਾਲਾਘਾ ਕੀਤੀ। ਨਰਿੰਦਰ ਪਾਲ ਸਿੰਘ ਔਜਲਾ ਤੇ ਰਣਜੀਤ ਸਿੰਘ ਸਿੱਧੂ ਨੇ ਰੇਡੀਓ ਥਾਨ ਨੂੰ ਮਿਲੇ ਵੱਡੇ ਹੁੰਗਾਰੇ ਲਈ ਕੈਲਗਰੀ ਵਾਸੀਆਂ ਦਾ ਧੰਨਾਵਦ ਕਰਦਿਆਂ ਕਿਹਾ ਕਿ ਕੈਲਗਰੀ ਵਾਸੀਆਂ ਨੇ ਆਪਣੀ ਮਿੱਟੀ ਨਾਲ਼ ਮੋਹ ਹਮੇਸ਼ਾ ਦੀ ਤਰਾਂ ਕਾਇਮ ਰੱਖਦਿਆਂ ਇਸ ਔਖੀ ਘੜੀ ਵਿੱਚ ਪੰਜਾਬ ਵਾਸੀਆਂ ਦਾ ਸਾਥ ਦਿੱਤਾ ਹੈ।