ਫਾਈਲ ਫੋਟੋ
ਚੰਡੀਗੜ੍ਹ, 19 ਅਗਸਤ 2019 - ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਤੇ ਨਾਲ ਲੱਗਦਿਆਂ ਸੂਬਿਆਂ 'ਚ ਹੜ੍ਹ ਜਿਹੀ ਸਥਿਤੀ ਪੈਦਾ ਹੋ ਗਈ ਹੈ ਤੇ ਰੂਪਨਗਰ ਦੇ ਇਲਾਕੇ ਦੇ ਕਈ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ। ਉਥੇ ਹੀ ਸਤਲੁਜ 'ਚ ਪਾਣੀ ਦਾ ਵਹਾਅ ਤੇਜ਼ ਹੋ ਜਾਣ ਕਾਰਨ ਜਲੰਧਰ ਦੇ ਆਲੇ ਦੁਆਲੇ ਦੇ ਪਿੰਡਾਂ 'ਚ ਵੀ ਹੜ੍ਹਾਂ ਜਿਹੀ ਸਥਿਤੀ ਪੈਦਾ ਹੋ ਗਈ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਹਵਾਈ ਸਰਵੇਖਣ ਕਰਨਗੇ। ਉਹ ਤਕਰੀਬਨ 11.30 ਵਜੇ ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਰੋਪੜ ਅਤੇ ਨੰਗਲ ਇਲਾਕੇ ਦਾ ਹਵਾਈ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਉਹ ਆਈ.ਆਈ.ਟੀ. ਰੋਪੜ ਵਿਖੇ ਉੱਤਰ ਜ਼ਮੀਨੀ ਸਰਵੇਖਣ ਵੀ ਕਰਨਗੇ। ਜਿਸ ਤੋਂ ਬਾਅਦ ਤਕਰੀਬਨ 1 ਵਜੇ ਉਹ ਆਈ.ਆਈ.ਟੀ ਰੋਪੜ ਤੋਂ ਹੈਲੀਕਾਪਟਰ 'ਚ ਦੁਬਾਰਾ ਚੰਡੀਗੜ੍ਹ ਲਈ ਰਵਾਨਾ ਹੋ ਜਾਣਗੇ।