ਚੌਵੇਸ਼ ਲਟਾਵਾ
ਅਨੰਦਪੁਰ ਸਾਹਿਬ, 19 ਅਗਸਤ 2019: ਹਿਮਾਚਲ ਪੈ ਰਹੇ ਭਾਰੀ ਮੀਂਹ ਕਾਰਨ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਹੈ। ਜੇਕਰ ਭਾਖੜਾ ਲੈਵਲ ਦੀ ਗੱਲ ਕਰੀ ਜਾਏ ਤਾਂ ਭਾਖੜਾ ਕਾ 1 ਵਜੇ ਤੱਕ ਲੈਵਲ 1682 ਫੁੱਟ ਪਹੁੰਚ ਚੁੱਕਾ ਹੈ। ਉਥੇ ਹੀ 1681 ਫੁੱਟ ਤੋਂ ਉੱਪਰ ਲੈਵਲ ਨੂੰ ਦੇਖਦਿਆਂ ਬੀ.ਬੀ.ਐਮ.ਬੀ .ਪ੍ਰਸ਼ਾਸਨ ਵੱਲੋਂ ਭਾਖੜਾ ਬੰਨ੍ਹ ਦੇ ਗੇਟਾਂ ਤੋਂ 40 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਗਿਆ ਹੈ।
32 ਹਜ਼ਾਰ ਕਿਊਸਿਕ ਪਾਣੀ ਜਨਰੇਸ਼ਨ ਦੁਆਰਾ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ ਉਥੇ ਹੀ ਕੁੱਲ ਮਿਲਾ ਕੇ ਸਤਲੁਜ ਦਰਿਆ 'ਚ ਛੱਡੇ ਪਾਣੀ ਨਾਲ ਲੈਵਲ 72 ਹਜ਼ਾਰ ਕਿਊਸਿਕ ਹੋ ਜਾਂਦਾ ਹੈ। ਪਹਿਲਾਂ ਨੰਗਲ ਡੈਮ ਦਰਿਆ 'ਚ 32500 ਕਿਊਸਕਿ ਪਾਣੀ ਛੱਡਿਆ ਜਾ ਰਿਹਾ ਸੀ ਪਰ ਹੁਣ ਸਤਲੁਜ ਦਰਿਆ ਦਾ ਨੰਗਲ ਡੈਮ ਤੋਂ ਛੱਡਿਆ ਗਿਆ ਲੈਵਲ 50 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ।