← ਪਿਛੇ ਪਰਤੋ
ਗੁਰਨਾਮ ਸਿੱਧੂ ਫ਼ਿਰੋਜ਼ਪੁਰ 29 ਅਗਸਤ 2019: ਅੱਜ ਸਵੇਰੇ ਪਿੰਡ ਲੂਥਰ ਕੋਲੋ ਟੁੱਟੇ ਗੰਗ ਕਨਾਲ ਨਹਿਰ ਦਾ ਬੰਨ੍ਹ ਪੂਰ ਲੈਣ ਨਾਲ ਵੱਡਾ ਨੁਕਸਾਨ ਹੋਣੋਂ ਟਲ ਗਿਆ ਹੈ ਜਦਕਿ ਪੂਰੇ ਪਿੰਡ ਵਿੱਚ ਪਾਣੀ ਵੜ ਗਿਆ ਚੁੱਕਾ ਹੈ। ਮੌਕੇ ਤੋਂ ਜਾਣਕਾਰੀ ਅਨੁਸਾਰ ਅੱਜ ਸਵੇਰੇ ਟੁੱਟੀ ਗੰਗ ਨਹਿਰ ਨਾਲ ਪਿੰਡ ਲੂਥਰ ਵਿਚ ਹਫੜਾ ਤਫਰੀ ਮਚ ਗਈ ਸੀ। ਦੇਖਦੇ ਹੀ ਪਾਣੀ ਨੇ ਫ਼ਸਲਾਂ ਨੂੰ ਕਲਾਵੇ ਵਿਚ ਲੈ ਲਿਆ ।ਪਾਣੀ ਪਿੰਡ ਵਿੱਚ ਭਰ ਗਿਆ ਅਤੇ ਲੋਕਾਂ ਨੇ ਸਮਾਨ ਬਾਹਰ ਕੱਢ ਲਿਆ। ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਨਾਲ ਭਰੇ ਪਿੰਡ ਲੂਥਰ ਵਾਸੀਆਂ ਨੇ ਅਗਲੇ ਪਿੰਡਾਂ ਨੂੰ ਨਹਿਰ ਵਿਚੋਂ ਨਿਕਲਦੀਆਂ ਪਾਣੀ ਦੀਆਂ ਖੇਤਾਂ ਵਾਲੀਆਂ ਪਾਈਪਾਂ ਖੋਲ ਦਿੱਤੀਆਂ। ਭਾਰੀ ਜਦੋਂ ਜਹਿਦ ਤੋਂ ਬਾਅਦ ਪਿੰਡ ਵਾਸੀਆਂ ਅਤੇ ਪ੍ਰਸ਼ਾਸ਼ਨ ਨੇ ਕੁਝ ਘੰਟਿਆਂ ਵਿੱਚ ਨਹਿਰ ਵਿਚ ਪਏ ਕਰੀਬ 20 ਫੁੱਟ ਪਾੜ ਨੂੰ ਪੂਰ ਦਿੱਤਾ। ਜਿਸ ਨਾਲ ਪਿੰਡ ਵਾਸੀਆਂ ਨੇ ਸੁਖ ਦਾ ਸਾਹ ਲਿਆ। ਪਾੜ ਭਰੇ ਜਾਣ ਨਾਲ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਹਾਲਾਂਕਿ ਕਿਸਾਨਾ ਦੀਆਂ ਫਸਲਾਂ ਹਾਲੇ ਤੱਕ ਪਾਣੀ ਵਿਚ ਡੁੱਬੀਆਂ ਹੋਈਆਂ ਹਨ।
Total Responses : 267