ਲੁਧਿਆਣਾ, 19 ਅਗਸਤ 2019 - ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ 19 ਅਗਸਤ ਦੁਪਹਿਰ 12 ਵਜੇ ਤੋਂਭੱਟੀਆਂ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਸ਼ਹਿਰ ਲੁਧਿਆਣਾ 'ਚ ਪੈਂਦੀਆਂ ਡਾਇੰਗ ਕਲੱਸਟਰ (ਰੰਗਾਈ ਸਨਅਤਾਂ) ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਜਦੋਂ ਤੱਕ ਪਾਣੀ ਦਾ ਪੱਧਰ ਘਟਦਾ ਨਹੀਂ, ਉਦੋਂ ਤੱਕ ਬਹਾਦਰਕੇ ਡਾਇੰਗ ਸਨਅਤਾਂ, ਤਾਜਪੁਰ ਰੋਡ ਡਾਇੰਗ ਸਨਅਤਾਂ, ਇੰਡਸਟਰੀਅਲ ਏਰੀਆ-ਏ ਅਤੇ ਮੋਤੀ ਨਗਰ, ਸਮਰਾਲਾ ਚੌਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪੈਂਦੀਆਂ ਸਨਅਤਾਂ ਅਤੇ ਫੋਕਲ ਪੁਆਇੰਟ ਇਲਾਕੇ 'ਚ ਪੈਂਦੀਆਂ ਸਾਰੀਆਂ ਡਾਇੰਗਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਬਾਰੇ ਲਿਖਿਆ ਗਿਆ ਹੈ, ਜਿਸ ਸੰਬੰਧੀ ਇਹ ਹੁਕਮ ਜਾਰੀ ਕੀਤੇ ਗਏ ਹਨ।