ਚੰਡੀਗੜ੍ਹ, 12 ਸਤੰਬਰ 2019 - ਅੱਜ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜੁਆਇੰਟ ਸਕੱਤਰ (ਸੀ.ਆਈ.ਐਸ) ਅਨੁਜ ਸ਼ਰਮਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਉੱਚ ਪੱਧਰੀ ਅਧਿਕਾਰੀਆਂ ਦੀ ਟੀਮ ਇਥੇ ਆਈ.ਐਸ.ਬੀ, ਮੁਹਾਲੀ ਵਿਖੇ ਪੁੱਜੀ ਜਿਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਕੇਂਦਰੀ ਟੀਮ ਦੀ ਇਸ ਮੀਟਿੰਗ ਦਾ ਉਦੇਸ਼ ਭਾਖੜਾ ਡੈਮ 'ਚੋਂ ਛੱਡੇ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਾ।
ਇਸ ਮੌਕੇ ਸਪੈਸ਼ਲ ਚੀਫ ਸਕੱਤਰ (ਰੈਵੇਨਿਊ) ਸ੍ਰੀ ਕੇ.ਬੀ.ਐਸ ਸਿੱਧੂ ਨੇ ਕੇਂਦਰੀ ਟੀਮ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕੀਤੇ ਗਏ ਰਾਹਤ ਉਪਾਵਾਂ ਬਾਰੇ ਜਾਣਕਾਰੀ ਦਿੱਤੀ।