ਮੁੱਖ ਸਕੱਤਰ ਹੜ• ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ
ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਰੋਪੜ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿਚ ਹਿੱਸਾ ਲੈਣਗੇ।
ਚੰਡੀਗੜ, 25 ਅਗਸਤ 2019: ਸੂਬੇ ਦੇ ਵੱਖ-ਵੱਖ ਜ਼ਿਲਿ•ਆਂ ਵਿਚ ਹੜ•ਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਿਚ 26 ਅਗਸਤ 2019 ਨੂੰ ਆਫ਼ਤ ਪ੍ਰਬੰਧਨ ਦੇ ਸਕੱਤਰਾਂ ਦੇ ਗਰੁੱਪ ਦੀ ਮੀਟਿੰਗ ਹੋਵੇਗੀ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਮੁੱਖ ਸਕੱਤਰ ਮਾਲ, ਵਧੀਕ ਮੁੱਖ ਸਕੱਤਰ ਗ੍ਰਹਿ, ਵਧੀਕ ਮੁੱਖ ਸਕੱਤਰ ਵਿਕਾਸ, ਵਧੀਕ ਮੁੱਖ ਸਕੱਤਰ ਸਹਿਕਾਰਤਾ, ਪ੍ਰਮੁੱਖ ਸਕੱਤਰ ਜਲ ਸਰੋਤ, ਪ੍ਰਮੁੱਖ ਸਕੱਤਰ ਸਥਾਨਿਕ ਸਰਕਾਰਾਂ, ਪ੍ਰਮੁੱਖ ਸਕੱਤਰ ਪਾਵਰ, ਪ੍ਰਮੁੱਖ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤਾਂ, ਸਕੱਤਰ ਪਸ਼ੂ ਪਾਲਣ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਤੇ ਖੋਜ, ਸਕੱਤਰ ਪੀ.ਡਬਲਯੂ.ਡੀ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼ਾਮਿਲ ਹੋਣਗੇ।
ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਰੋਪੜ ਦੇ ਡਿਪਟੀ ਕਮਿਸ਼ਨਰ ਵੀ ਵੀਡੀਓ ਕਾਨਫਰੰਸ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ।
ਮੀਟਿੰਗ ਦੌਰਾਨ ਮੁੱਖ ਸਕੱਤਰ ਸੂਬੇ ਦੇ ਵੱਖ-ਵੱਖ ਹਿੱਸਿਆ ਵਿਚ ਚਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਉਹ ਸਥਿਤੀ ਨਾਲ ਨਿਪਟਣ ਅਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਵਿਚਾਰ ਚਰਚਾ ਵੀ ਕਰਨਗੇ।
ਮੀਟਿੰਗ ਵਿਚ ਪ੍ਰਭਾਵਿਤ ਖੇਤਰਾਂ, ਪ੍ਰਭਾਵਿਤ ਜਨਸੰਖਿਆ, ਮੌਤਾਂ, ਪਸ਼ੂਆਂ ਦੀਆਂ ਮੌਤਾਂ ਜਾਂ ਗੁੰਮ ਹੋਏ ਪਸ਼ੂ, ਹੜ•ਾਂ 'ਚ ਕੱਢੇ ਗਏ ਵਿਅਕਤੀਆਂ, ਰਾਹਤ ਕੈਂਪਾਂ ਦੀ ਗਿਣਤੀ, ਸਪਲਾਈ ਕੀਤੇ ਭੋਜਨ ਤੇ ਹੋਰ ਪਦਾਰਥਾਂ ਦੇ ਮਿਆਰ ਦੇ ਮਾਪਦੰਡਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਦੌਰਾਨ ਕੁਲ ਪਾੜਾਂ ਦੀ ਗਿਣਤੀ, ਭਰੇ ਗਏ ਪਾੜਾਂ ਦੀ ਗਿਣਤੀ, 19 ਅਗਸਤ ਤੋਂ ਛੱਡੇ ਜਾ ਰਹੇ ਪਾਣੀ ਅਤੇ ਇਸ ਦੀ ਮੌਜੂਦਾ ਸਥਿਤੀ, ਪਾਣੀ ਨਾਲ ਘਿਰੇ ਪਿੰਡਾਂ ਨੂੰ ਕਵਰ ਕਰ ਰਹੀਆਂ ਰਾਹਤ ਟੀਮਾਂ ਦੀ ਗਿਣਤੀ, ਵੱਖ-ਵੱਖ ਸ਼੍ਰੇਣੀਆਂ ਹੇਠ ਕੁਲ ਨੁਕਸਾਨ ਦਾ ਅਨੁਮਾਨ, ਫੌਜ, ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀ ਭੂਮਿਕਾ, ਢਹਿ ਗਏ/ਨੁਕਸਾਨੇ ਗਏ ਘਰਾਂ ਦੀ ਗਿਣਤੀ/ਨੁਕਸਾਨੇ ਗਏ ਘਰਾਂ ਦੀ ਗਿਣਤੀ ਦਾ ਵੀ ਜਾਇਜ਼ਾ ਲਿਆ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੀਟਿੰਗ ਵਿਚ ਲੋੜੀਂਦੇ ਫੰਡਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਜੋ ਭੋਜਣ, ਪਾਣੀ, ਦਵਾਈਆਂ, ਏ.ਐਚ.ਕੇਅਰ, ਆਰਜੀ ਵਸੇਬਾ, ਤਰਪਾਲੀ ਕਿਸ਼ਤੀਆਂ, ਆਵਾਜਾਈ ਸਹੂਲਤ, ਸੜਕਾਂ, ਨਹਿਰਾਂ ਤੇ ਨਦੀਆਂ ਦੇ ਪਾਣੀਆਂ ਨੂੰ ਤੇਜੀ ਨਾਲ ਭਰਨਾ, ਖੜੇ• ਪਾਣੀ ਵਿੱਚ ਸਪਰੇਅ ਕਰਨਾ, ਫਸਲੀ ਕਰਜ਼ਿਆਂ ਦੀ ਵਸੂਲੀ ਨੂੰ ਅੱਗੇ ਪਾਉਣਾ, ਮਕਾਨਾਂ ਦੀ ਮੁਰੰਮਤ, ਵਿਅਕਤੀਆਂ ਤੇ ਪਸ਼ੂਆਂ ਦੀ ਮੌਤ ਲਈ ਮੁਆਵਜ਼ਾ, ਕਿਰਤੀਆਂ ਦੀ ਵੇਜ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਆਉਂਦੇ ਹੋਰ ਕਾਰਜ ਨਾਲ ਸਬੰਧਿਤ ਹੋਣਗੇ।
ਬੁਲਾਰੇ ਅਨੁਸਾਰ ਹਰੇਕ ਪ੍ਰਸਾਸ਼ਕੀ ਸਕੱਤਰ ਵੱਲੋਂ ਸੰਕਟਕਲੀਨ ਕਾਰਜਾਂ ਬਾਰੇ 'ਤੇ ਉਨ•ਾਂ ਦੇ ਵਿਭਾਗ ਵੱਲੋਂ ਚੁੱਕੇ ਗਏ ਹਿਫ਼ਾਜ਼ਤੀ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।