← ਪਿਛੇ ਪਰਤੋ
ਗੁਰਨਾਮ ਸਿੱਧੂ
ਫ਼ਿਰੋਜ਼ਪੁਰ 22 ਅਗਸਤ : ਹਿੰਦ ਪਾਕਿ ਸਰਹੱਦ 'ਤੇ ਪਾਣੀ ਦੀ ਵੱਧਦੀ ਤਾਦਾਦ ਨਾਲ ਪਾਕਿਸਤਾਨੀ ਤਸਕਰਾਂ ਨੂੰ ਨਸ਼ਾ ਸਪਲਾਈ ਕਰਨ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਸਰਹੱਦ 'ਤੇ ਬਣੀ ਕੰਡਿਆਲੀ ਤਾਰ ਡੁੱਬ ਚੁੱਕੀ ਹੈ।
ਦੱਸ ਦੇਈਏ ਕਿ ਦਿਨੋ ਦਿਨ ਵਧ ਰਹੀ ਪਾਣੀ ਦੀ ਤਾਦਾਦ ਨਾਲ਼ ਜਿੱਥੇ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਪਾਕਿ ਸਰਹੱਦ 'ਤੇ ਬਣੀਆਂ ਭਾਰਤੀ ਫੌਜ ਦੀਆਂ ਕਈ ਚੌਕੀਆਂ ਵੀ ਡੁੱਬ ਚੁੱਕੀਆਂ ਹਨ। ਓਧਰ ਸਰਹੱਦ 'ਤੇ ਰਖਵਾਲੀ ਲਈ ਲਗਾਈ ਗਈ ਕੰਡਿਆਲੀ ਤਾਰ ਵੀ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੀ ਹੈ ਅਤੇ ਅਜਿਹੇ ਵਿਚ ਸੁਰੱਖਿਆ ਕਰਨੀ ਸੌਖੀ ਨਜ਼ਰ ਨਹੀਂ ਆ ਰਹੀ। ਜਿਸ ਤੋਂ ਇਸ ਗੱਲ ਦਾ ਖਤਰਾ ਵੀ ਵੱਧ ਗਿਆ ਹੈ ਕਿ ਪਾਕਿਸਤਾਨੀ ਨਸ਼ਾ ਤਸਕਰਾਂ ਨੂੰ ਨਸ਼ਾ ਸਪਲਾਈ ਕਰਨ ਦਾ ਮੌਕਾ ਮਿਲ ਸਕਦਾ ਹੈ। ਓਧਰ ਭਾਰਤੀ ਫੌਜ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਹਾਲਾਂਕਿ ਪਾਣੀ ਵੱਧਣ ਨਾਲ ਦੋਨਾਂ ਦੇਸ਼ਾਂ ਦੀਆਂ ਸਰਹੱਦਾਂ ਇੱਕ - ਮਿੱਕ ਹੋਈਆਂ ਨਜਰ ਅਾ ਰਹੀਆਂ ਹਨ। ਅਜਿਹੇ ਵਿਚ ਸਾਡੇ ਜੁਆਨ ਨੂੰ ਸਲਾਮ ਕਰਨਾ ਬਣਦਾ ਹੈ
Total Responses : 267