ਗੁਰਨਾਮ ਸਿੱਧੂ
ਫ਼ਿਰੋਜ਼ਪੁਰ 23 ਅਗਸਤ : ਹੜ੍ਹ ਪੀੜਤਾਂ ਲਈ ਲੰਗਰ ਲੈਕੇ ਜਾ ਰਹੀ ਮਹਿੰਦਰਾ ਗੱਡੀ ਦਾ ਟਾਇਰ ਫੱਟਣ ਨਾਲ ਗੱਡੀ ਪਲਟ ਜਾਣ ਕਰਕੇ ਗੱਡੀ 'ਚ ਸਵਾਰ 16 ਵਿਅਕਤੀ ਗੰਭੀਰ ਰੂਪ 'ਚ ਜਖਮੀ ਹੋਣ ਦਾ ਸਮਾਚਾਰ ਹੈ।
ਇਕ ਪਾਸੇ ਜਿਥੇ ਇਸ ਵੇਲੇ ਭਾਖੜਾ ਡੈਮ ਤੋ ਛੱਡੇ ਵਾਧੂ ਪਾਣੀ ਕਾਰਨ ਦਰਿਆਵਾਂ ਨੇੜਲੇ ਪਿੰਡਾਂ ਵਿੱਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਵੱਲੋ ਹੜ੍ਹ ਪੀੜਤਾਂ ਦੀ ਖੈਰ ਨਾ ਲੈਣ ਦੀ ਸੂਰਤ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ । ਇਸੇ ਲੜੀ ਦੇ ਤਹਿਤ ਅੱਜ ਫਰੀਦਕੋਟ ਤੋਂ ਇਕ ਧਾਰਮਿਕ ਸੰਸਥਾ ਦੁਆਰਾ ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਤੋਂ ਲੰਗਰ ਰਸਦ ਲੈਕੇ ਜਾ ਰਹੀ ਇਕ ਮਹਿੰਦਰਾ ਪਿਕਅੱਪ ਗੱਡੀ ਦਾ ਅਚਾਨਕ ਟਾਇਰ ਫੱਟ ਜਾਣ ਕਾਰਨ ਗੱਡੀ ਪਲਟ ਗਈ ਅਤੇ ਇਸ ਹਾਦਸੇ ਵਿੱਚ ਗੱਡੀ 'ਚ ਸਵਾਰ 16 ਵਿਅਕਤੀ ਗੰਭੀਰ ਰੂਪ 'ਚ ਜਖਮੀ ਹੋ ਗਏ ਜਿਨ੍ਹਾਂ ਨੂੰ 108 ਅੰਬੂਲੈਂਸ ਰਾਹੀ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ। ਜਿਥੇ ਉਹਨਾ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਜ਼ਿਆਦਾ ਗੰਭੀਰ ਹਾਲਤ ਵਾਲੇ ਮਰੀਜਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਵਿਓ ਅੱਜ ਸਵੇਰੇ ਜਿਲਾ ਫਰੀਦਕੋਟ ਦੇ ਗੁਰਦੁਆਰਾ ਸ਼੍ਰੀ ਜੰਡ ਸਾਹਬ (ਸਾਦਿਕ ਨਜ਼ਦੀਕ) ਤੋਂ ਮੱਖੂ-ਗਿੱਦੜਵਿੰੜੀ ਦੇ ਨਾਲ ਲੱਗਦੇ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਲੰਗਰ ਸਮਗਰੀ ਲੈ ਕੇ ਇਕ ਮਹਿੰਦਰਾ ਪਿਕਅੱਪ ਗੱਡੀ ਰਵਾਨਾ ਕੀਤੀ ਗਈ ਸੀ ਅਤੇ ਜਦੋ ਇਹ ਗੱਡੀ ਜ਼ੀਰਾ ਤੋ ਥੋੜੀ ਦੂਰ ਗਈ ਤਾਂ ਗੱਡੀ ਦਾ ਟਾਇਰ ਫੱਟ ਗਿਆ ਅਤੇ ਗੱਡੀ ਪਲਟ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਮੌਕੇ ਮੌਜੂਜ ਲੋਕਾਂ ਵੱਲੋ 108 ਅੰਬੂਲੈਂਸ ਰਾਹੀ ਜਖਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ ਗਿਆ ।