ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਗਸਤ - ਹਿੰਦ - ਪਾਕਿ ਸਰਹੱਦ 'ਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਾਤ ਦੀ ਪਾਣੀ ਨੇ ਹੋਰ ਮਾਰ ਸ਼ੁਰੂ ਕਰ ਦਿੱਤੀ ਹੈ। ਇਥੋਂ ਨੇੜੇ ਪੈਂਦੇ ਪਿੰਡ ਗੱਟੀ ਰਾਜੋਕੇ ਵਿਚ ਪਾਣੀ ਨੇ ਪਾਕਿਸਤਾਨ ਵੱਲੋਂ ਬੰਨ੍ਹ ਤੋੜੇ ਜਾਣ ਕਾਰਨ ਭਾਰਤੀ ਪਿੰਡਾਂ ਵਿਚ ਪਾਣੀ ਨੇ ਤੇਜੀ ਨਾਲ਼ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਨੇੜੇ ਦੇ ਪਿੰਡ ਤਾਂ ਲਪੇਟ ਚ ਆ ਹੀ ਰਹੇ ਹਨ , ਸਰਹੱਦ ' ਤੇ ਸਥਿਤ ਬੀ ਐੱਸ ਐੱਫ ਦੀ ਸਤਪਾਲ ਚੌਕੀ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ।
ਸਰਹੱਦ ਤੇ ਲੱਗੀ ਕੰਡਿਆਲੀ ਤਾਰ ਪੂਰੀ ਤਰ੍ਹਾਂ ਪਾਣੀ ਵਿਚ ਘਿਰ ਗਈ ਹੈ। ਪਿੰਡ ਗੱਟੀ ਰਾਜੋਕੇ ਦੇ ਲੋਕ ਘਰਾਂ ਦਾ ਸਮਾਨ ਲੈਕੇ ਛੱਤਾਂ 'ਤੇ ਛੜ ਗਏ ਹਨ। ਓਧਰ ਸਰਕਾਰੀ ਤੌਰ ' ਤੇ ਬਹੁਤੀ ਬਾਂਹ ਨਾ ਫੜਨ ਕਰਕੇ ਪਿੰਡਾਂ ਦੇ ਲੋਕ ਖੁਦ ਨਾਲਿਆਂ ਚੋਂ ਕਲਾਲੀ ਕੱਢ ਰਹੇ ਹਨ ਅਤੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਹਨ।