ਲੁਧਿਆਣਾ, 20 ਅਗਸਤ 2019: ਯੂਥ ਅਕਾਲੀ ਦਲ ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਭੋਲੇਵਾਲ ਪਹੁੰਚੀ ਜਿੱਥੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਕਾਰਨ ਨੁਕਸਾਨ ਹੋਇਆ । ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਬੰਨ੍ਹ ਦੀ ਮੁਰੰਮਤ ਕੀਤੀ ਅਤੇ ਪਿੰਡ ਵਿੱਚ ਦਾਖਲ ਹੋਣ ਵਾਲੇ ਪਾਣੀ ਨੂੰ ਰੋਕਿਆ। ਪਾਰਟੀ ਵਰਕਰਾਂ ਨੇ ਪਿੰਡ ਵਾਸੀਆਂ ਨੂੰ ਲੰਗਰ ਵੀ ਵੰਡਿਆ ।
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਹੜ੍ਹਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਤ ਹੋਏ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਸਹਾਇਤਾ ਨਹੀਂ ਕੀਤੀ । ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅਧਿਕਾਰੀ ਸਿਰਫ ਕੰਮ ਦੀ ਨਿਗਰਾਨੀ ਕਰ ਰਹੇ ਹਨ ਪਾਰ ਲੋਕਾਂ ਦੀ ਮਦਦ ਲਈ ਕੁਛ ਵੀ ਨਹੀਂ ਕੀਤੀ ਜਾ ਰਿਹਾ । ਸਰਕਾਰ ਨੇ ਵੱਡੇ ਐਲਾਨ ਵੀ ਕੀਤੇ ਪਰ ਜ਼ਮੀਨੀ ਪੱਧਰ 'ਤੇ ਕੋਈ ਕੰਮ ਨਹੀਂ ਹੋਇਆ।
ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਦੀ ਮਦਦ ਕਰਨ ਵਿਚ ਵਿਸ਼ਵਾਸ਼ ਰੱਖਦਾ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਜਦੋਂ ਤੱਕ ਸਥਿਤੀ ਨੂੰ ਕਾਬੂ ਹੇਠ ਨਹੀਂ ਆਉਣਗੇ ਉਦੋਂ ਤੱਕ ਉਹ ਪਿੰਡਾਂ ਵਿੱਚ ਹੀ ਰਹਿਣਗੇ।
ਬਚਾਅ ਕਾਰਜ ਦੌਰਾਨ ਨਿਰਭੈ ਸਿੰਘ, ਸੋਨੀ ਪੰਡਿਤ, ਗਗਨਦੀਪ ਗਿਆਸਪੁਰਾ, ਤਰਨਜੀਤ ਸਿੰਘ, ਵਿਸ਼ਾਲ, ਰਾਜਵੀਰ ਸਿੰਘ, ਰਵੀ ਰਾਏਕੋਟ, ਹਰਵਿੰਦਰ ਸਿੰਘ ਨੰਬਰਦਾਰ ਸੁਰਿੰਦਰ ਸਿੰਘ ਨੰਬਰਦਾਰ, ਦਵਿੰਦਰ ਸਰਪੰਚ, ਹੈਪੀ ਸੇਖੋ, ਕਮਲ ਹੈਬੋਵਾਲ, ਜਗਜੀਤ ਸਿੰਘ, ਗੁਰਦੀਪ ਮਹਿੰਦੀ, ਕੁਲਦੀਪ ਸਿੰਘ, ਸੰਜੀਵ ਚੌਧਰੀ, ਸ਼ਾਨ ਸ਼ਰਮਾ, ਦੀਪੂ ਘਈ, ਲਵਪ੍ਰੀਤ, ਸੰਨੀ ਰਾਏਕੋਟ, ਹਰਮੀਤ ਸਿੰਘ, ਪੁਨੀਤ ਰਾਜਾ, ਪਰਮਜੀਤ ਸਿੰਘ, ਵਰੁਣ ਮਲਹੋਤਰਾ, ਜਗਦੀਪ ਸਿੰਘ, ਰਾਕੇਸ਼ ਕੁਮਾਰ ਅਤੇ ਰਾਜਦੀਪ ਸਿੰਘ ਮੌਜੂਦ ਸਨ।