ਰਜਨੀਸ਼ ਸਰੀਨ
ਕੀਰਤਪੁਰ ਸਾਹਿਬ 24 ਅਗਸਤ,2019 -ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਮ ਜਨ ਜੀਵਨ ਨੂੰ ਲੀਹ ਤੇ ਲਿਆਉਣ ਲਈ ਚਲਾਏ ਜਾ ਰਹੇ ਰਾਹਤ ਕਾਰਜਾ ਵਿੱਚ ਹੋਰ ਤੇਜੀ ਲਿਆਉਣ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਖੇਤਰ ਦੀ ਜ਼ਮੀਨੀ ਹਕੀਕਤ ਨਾਲ ਜੁੜੇ ਰਹਿਣ ਲਈ ਅਧਿਕਾਰੀ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨਾਲ ਤਾਲਮੇਲ ਰੱਖਣ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਤੁਰੰਤ ਜਾਣਕਾਰੀ ਮਿਲ ਸਕੇ ਅਤੇ ਫੋਰੀ ਰਾਹਤ ਲਈ ਉਪਰਾਲੇ ਕੀਤੇ ਸਕਣ।
ਰਾਣਾ ਕੇ ਪੀ ਸਿੰਘ ਅੱਜ ਅਟਾਰੀ, ਸ਼ਾਹਪੁਰ ਬੇਲਾ, ਚੰਦਪੁਰ ਬੇਲਾ, ਗੱਜਪੁਰ ਬੇਲਾ, ਹਰੀਵਾਲ ਦੇ ਹੜਹ੍ ਨਾਲ ਪਰ੍ਭਾਵਿੱਤ ਪਿੰਡਾਂ ਦਾ ਦੋਰਾ ਕਰਕੇ ਉਥੋ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਹਲਕੇ ਦੇ ਹੋਰ ਪਿੰਡਾਂ ਦਾ ਵੀ ਦੋਰਾ ਕੀਤਾ। ਪਿਛਲੇ ਕੁਝ ਦਿਨਾਂ ਤੋਂ ਉਹ ਰੂਪਨਗਰ ਜਿਲੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾਂ ਤੁਰੰਤ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਪਿੰਡਾਂ ਦਾ ਦੋਰਾ ਕਰ ਰਹੇ ਹਨ।
ਰਾਣਾ ਕੇ ਪੀ ਸਿੰਘ ਨੇ ਇਸ ਮੋਕੇ ਕਿਹਾ ਕਿ ਪਰ੍ਭਾਵਿੱਤ ਪਿੰਡਾਂ ਵਿੱਚ ਲੋਕਾਂ ਨੂੰ ਉਹਨਾਂ ਦੀ ਜਰੂਰਤ ਅਨੁਸਾਰ ਰਾਹਤ ਸਮੱਗਰੀ ਅਤੇ ਪਸ਼ੂ ਚਾਰਾ ਲਗਾਤਾਰ ਪਹੁੰਚ ਰਿਹਾ ਹੈ ਜਿਸਦਾ ਪ੍ਰਸ਼ਾਸਨ ਦੇ ਅਧਿਕਾਰੀ ਇਲਾਕੇ ਦੇ ਪੰਚ ਸਰਪੰਚ, ਸਮਾਜ ਸੇਵੀ ਸੰਗਠਨ, ਧਾਰਮਿਕ ਜੱਥੇਬੰਦੀਆਂ ਦੇ ਆਗੂ ਅਤੇ ਪੰਤਵੱਤੇ ਨਾਗਰਿਕ ਨਿਰੰਤਰ ਵਿੱਤਰਣ ਕਰਵਾ ਰਹੇ ਹਨ।
ਅਜਿਹੇ ਮੋਕੇ ਸਭ ਨੂੰ ਰਲ-ਮਿਲ ਕੇ ਪ੍ਰਸ਼ਾਸਨ ਦੇ ਕੰਮ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ. ਉਹਨਾਂ ਕਿਹਾ ਕਿ ਇਹ ਸਮੇਂ ਬੇਲੋੜੀ ਨੁਕਤਾਚੀਨੀ ਦਾ ਨਹੀਂ ਹੈ ਸਗੋਂ ਜਿਹੜੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਘਰਾਂ ਦਾ ਸਮਾਨ ਖਰਾਬ ਹੋ ਗਿਆ ਹੈ, ਖੇਤਾਂ ਵਿੱਚ ਫਸਲਾਂ ਖਰਾਬ ਹੋ ਗਈਆਂ ਹਨ ਅਤੇ ਪਸੂ ਧੰਨ ਦਾ ਜਾਨੀ ਨੁਕਸਾਨ ਵੀ ਹੋਇਆ ਹੈ ਉਹਨਾਂ ਦੀ ਹਰ ਸੰਭਵ ਮਦਦ ਕਰਨ ਦੀ ਲੋੜ ਹੈ. ਉਹਨਾਂ ਕਿਹਾ ਕਿ ਪਰ੍ਸਾਸ਼ਨ ਨੂੰ ਹਦਾਇਤ ਕਰ ਦਿੱਤੀ ਹੈ ਕਿ ਮੁੱਢਲੀ ਆਰਥਿਕ ਸਹਾਇਤਾ ਤੁਰੰਤ ਪਰ੍ਭਾਵਿੱਤ ਲੋਕਾਂ ਤੱਕ ਪਹੁੰਚਾਈ ਜਾਵੇ।
ਖਾਣਾ, ਪਸ਼ੂ ਚਾਰਾ ਅਤੇ ਹੋਰ ਲੋੜੀਦਾ ਸਮਾਨ ਇਹਨਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਲਗਾਤਾਰ ਮਿਲਦਾ ਰਹੇ ਅਤੇ ਹਰ ਸਥਿਤੀ ਵਿੱਚ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿਹਤ ਸਹੂਲਤਾਂ ਲਈ ਮੈਡੀਕਲ ਕੈਂਪ ਲਗਾਏ ਗਏ ਹਨ। ਮੋਬਾਇਲ ਮੈਡੀਕਲ ਵੈਨਾਂ ਵੀ ਘੁੰਮ ਰਹੀਆਂ ਹਨ। ਰਾਹਤ ਕੈਂਪ ਵੀ ਕਾਰਜਸ਼ੀਲ ਹਨ ਪਰੰਤੂ ਅਚਾਨਕ ਆਈ ਇਸ ਆਫਤ ਤੋਂ ਬਆਦ ਜ਼ਿੰਦਗੀ ਦੀ ਗੱਡੀ ਲੀਹ ਤੇ ਆਉਣ ਨੂੰ ਹਾਲੇ ਕੁਝ ਸਮਾਂ ਲੱਗੇਗਾ।
ਉਹਨਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੇ ਨਾਲ ਹੈ। ਵਿਸੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਤੇ ਸਰਕਾਰ ਵਲੋਂ ਹਰ ਮਦਦ ਪਹੁੰਚਾਈ ਜਾਵੇਗੀ.। ਪ੍ਰਭਾਵਿਤ ਲੋਕਾਂ ਨੇ ਆਪਣੀਆਂ ਤਕਲੀਫਾਂ ਬਾਰੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਜਾਣੂ ਕਰਵਾਇਆ ਤਾਂ ਉਹਨਾਂ ਨੇ ਹਰ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਐਸ ਡੀ ਅੇੈਮ ਮੈਡਮ ਕਨੂ ਗਰਗ, ਡੀ ਐਸ ਪੀ ਦਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਅਤੇ ਇਲਾਕੇ ਦੇ ਪੰਚ, ਸਰਪੰਚ ਅਤੇ ਪੱਤਵਤੇ ਹਾਜਰ ਸਨ।