ਜ਼ਿਲ•ਾ ਪ੍ਰਸਾਸ਼ਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕਾਰਜਾਂ 'ਤੇ ਤਸੱਲੀ ਪ੍ਰਗਟਾਈ
ਲੁਧਿਆਣਾ, 24 ਅਗਸਤ 2019: ਪੰਜਾਬ ਸਰਕਾਰ ਦੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸਥਾਨਕ ਪਿੰਡ ਭੋਲੇਵਾਲ ਨੇੜੇ ਪਏ ਸਤਲੁੱਜ ਵਿੱਚ ਪਾੜ ਉਪਰੰਤ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਥੇ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਬੰਨ ਨੂੰ ਪੂਰਨ ਅਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ।
ਸ੍ਰ. ਸਰਕਾਰੀਆ, ਜਿਨ•ਾਂ ਵੱਲੋਂ ਮਿਤੀ 19 ਅਤੇ 22 ਅਗਸਤ ਨੂੰ ਇਸ ਬੰਨ• ਨੂੰ ਮਜ਼ਬੂਤ ਕਰਨ ਦੇ ਕਾਰਜਾਂ ਦਾ ਨਿਰੀਖਣ ਕੀਤਾ ਸੀ, ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਹ ਇੱਕ ਹਫ਼ਤੇ ਵਿੱਚ ਤੀਜੀ ਵਾਰ ਅੱਜ ਇਸ ਬੰਨ• ਦਾ ਜਾਇਜ਼ਾ ਲੈਣ ਪੁੱਜੇ ਸਨ।
ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸ ਤੋਂ ਪਹਿਲਾਂ ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਪਿੰਡ ਗੜ•ੀ ਫਾਜ਼ਲ ਵਿੱਚ ਵੀ ਸਤਲੁੱਜ ਦੇ ਇੱਕ ਬੰਨ• ਨੂੰ ਟੁੱਟਣ ਤੋਂ ਪਹਿਲਾਂ ਬਚਾਇਆ ਗਿਆ ਹੈ। ਜਦਕਿ ਭੋਲੇਵਾਲ ਕਦੀਮ ਵਿੱਚ ਕਾਫੀ ਵੱਡਾ ਪਾੜ ਪੈ ਗਿਆ ਸੀ, ਜਿਸ ਦੀ ਡੂੰਘਾਈ ਕਰੀਬ 45 ਫੁੱਟ ਸੀ। ਇਸ ਬੰਨ• ਦਾ 90 ਫੀਸਦੀ ਮੁਰੰਮਤ ਕਾਰਜ ਹੋ ਚੁੱਕਾ ਹੈ, ਜਦਕਿ 10 ਫੀਸਦੀ ਰਹਿੰਦਾ ਕੰਮ ਅੱਜ ਸ਼ਾਮ ਤੱਕ ਪੂਰਾ ਕਰ ਦਿੱਤਾ ਜਾਵੇਗਾ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਹ ਕੰਮ ਮਗਨਰੇਗਾ ਕਾਮਿਆਂ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਨੇਪਰੇ ਚੜਾਇਆ ਜਾ ਰਿਹਾ ਹੈ।
ਸ੍ਰ. ਸਰਕਾਰੀਆ ਨੇ ਕਿਹਾ ਕਿ ਰਾਹਤ ਕਾਰਜਾਂ ਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ। ਇਸ ਮੌਕੇ ਉਨ•ਾਂ ਸਥਾਨਕ ਲੋਕਾਂ ਵੱਲੋਂ ਇਸ ਕਾਰਜ ਵਿੱਚ ਕੀਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਅਮਰਿੰਦਰ ਸਿੰਘ ਮੱਲ•ੀ, ਨਿਗਰਾਨ ਇੰਜੀਨੀਅਰ ਜਲ ਸਰੋਤ ਵਿਭਾਗ ਸ੍ਰ. ਮਨਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।