ਸੁਖਬੀਰ ਨੂੰ ਮੁੜ ਮਿਲੇਗੀ ਕਮਾਨ ਜਾਂ ਫਿਰ ਅਕਾਲੀ ਦਲ ਨੂੰ ਮਿਲੇਗਾ ਕੋਈ ਹੋਰ ਨਵਾਂ ਪ੍ਰਧਾਨ
ਬਕਾਵਤ ਤੋਂ ਲੈ ਕੇ ਨਵੇਂ ਪ੍ਰਧਾਨ ਤੱਕ, ਅੱਜ ਨਿਕਲੇਗਾ ਨਤੀਜਾ
ਬਲਵਿੰਦਰ ਸਿੰਘ ਭੂੰਦੜ ਹਰਸਿਮਰਤ ਕੌਰ ਬਾਦਲ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ ਦੀ ਹੋ ਰਹੀ ਚਰਚਾ
ਗੁਰਪ੍ਰੀਤ
ਚੰਡੀਗੜ੍ਹ, 12 ਅਪ੍ਰੈਲ 2025- ਅਕਾਲੀ ਦਲ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ। ਜਿੱਥੇ ਅੱਜ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ, ਉਥੇ ਹੀ ਦੂਜੇ ਪਾਸੇ ਚਰਚਾ ਸਭ ਤੋਂ ਵੱਧ ਇਹੋ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਦੁਬਾਰ ਤੋਂ ਅਕਾਲੀ ਦਲ ਦੀ ਕਮਾਨ ਸੌਂਪੀ ਜਾਵੇ।
ਇਥੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ 14 ਦਸੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਬਣਾਏ ਗਏ ਇੱਕ ਸਦੀ ਤੋਂ ਵੱਧ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ 2 ਦਸੰਬਰ ਦਾ ਦਿਨ ਬੇਮਿਸਾਲ ਸੀ।
ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਤੇ ਹੋਰਨਾ ਅਕਾਲੀ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹੀਆ ਕਰਾਰ ਕਰਕੇ ਸਜਾ ਐਲਾਨੀ ਗਈ ਸੀ।
ਉਦੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਆਉਂਦਾ ਛੱਡਣਾ ਪਿਆ ਸੀ ਅਤੇ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਵੱਲੋਂ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੂੰ ਲਗਾਇਆ ਗਿਆ ਸੀ ਹਾਲਾਂਕਿ ਅਕਾਲੀ ਦਲ ਦੇ ਵਿੱਚ ਕਾਫੀ ਉਤਾਰ ਚੜਾਵ ਆਏ।
ਪਰ ਪਿਛਲੇ ਦਿਨੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ 12 ਅਪ੍ਰੈਲ ਨੂੰ ਯਾਨੀ ਕਿ ਵਿਸਾਖੀ ਤੋਂ ਪਹਿਲਾਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ।
ਅੱਜ ਵੱਡੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਚੱਲ ਰਹੀ ਹੈ ਜਿੱਥੇ ਅੱਜ ਫੈਸਲਾ ਹੋਵੇਗਾ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ, ਕਿਸ ਦੇ ਹੱਥ ਅਕਾਲੀ ਦਲ ਦੀ ਕਮਾਨ ਹੋਵੇਗੀ?
ਹਾਲਾਂਕਿ ਸਭ ਤੋਂ ਵੱਧ ਚਰਚਾ ਵਿੱਚ ਨਾਮ ਇਸ ਵੇਲੇ ਸੁਖਬੀਰ ਸਿੰਘ ਬਾਦਲ ਦਾ ਚੱਲ ਰਿਹਾ ਹੈ ਬਾਕੀ ਦੇਖਦੇ ਹਾਂ ਕਿ ਦੁਪਹਿਰ ਤੱਕ ਕੀ ਫੈਸਲਾ ਆਉਂਦਾ ਹੈ।