ਅਮਰ ਜਿਉਤੀ ਵੱਲੋਂ ਸੰਪਾਦਨ ਕੀਤੀ ਆਪਣੇ ਪਿਤਾ ਡਾ. ਇੰਦਰ ਸਿੰਘ ਰਾਜ਼ ਦੀ ਕਿਤਾਬ “ਤਰਜ਼-ਇ-ਜ਼ਿੰਦਗੀ” ਕੀਤੀ ਗਈ ਲੋਕ ਹਵਾਲੇ
ਸਮਾਗਮ ਵਿੱਚ ਸ਼ਾਮਲ ਹੋਏ ਨਾਮਵਰ ਸਾਹਿਤਕਾਰ, ਅਲੋਚਕ, ਪੱਤਰਕਾਰ ਅਤੇ ਉੱਘੇ ਵਿਦਵਾਨ
ਸਮਾਗਮ ਵਿੱਚ ਸਰਦਾਰ ਇੰਦਰ ਸਿੰਘ 'ਰਾਜ਼' ਯਾਦਗਾਰੀ ਸਾਹਿਤਕ ਸਨਮਾਨ ਡਾ. ਯੋਗਰਾਜ ਅੰਗਰੀਸ਼ ਤੇ ਸਰਦਾਰਨੀ ਸੁਰਜੀਤ ਪ੍ਰੀਤਮ ਕੌਰ ਯਾਦਗਾਰੀ ਮਾਨਵਤਾ ਸਨਮਾਨ ਦੀਪਕ ਸ਼ਰਮਾ ਚਨਾਰਥਲ ਨੂੰ ਦਿੱਤਾ ਗਿਆ
ਹਰਸ਼ਬਾਬ ਸਿੱਧੂ
ਚੰਡੀਗੜ੍ਹ: 12 ਅਪ੍ਰੈਲ 2025 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਅਗਵਾਈ ’ਚ ਪ੍ਰਿਜ਼ਮ ਇੰਟਰਨੈਸ਼ਨਲ ਲਿਟਰੇਚਰ ਅਤੇ ਆਰਟ ਫਾਊਂਡੇਸ਼ਨ, ਯੂ.ਕੇ. ਵੱਲੋਂ ਸ. ਇੰਦਰ ਸਿੰਘ ਰਾਜ਼ ਦੁਆਰਾ ਲਿਖੀ ਅਤੇ ਉਨ੍ਹਾਂ ਦੀ ਪੁੱਤਰੀ ਡਾ. ਅਮਰ ਜਿਉਤੀ ਦੁਆਰਾ ਸੰਪਾਦਿਤ ਪੁਸਤਕ ਤਰਜ਼-ਇ-ਜ਼ਿੰਦਗੀ ਦਾ ਲੋਕ ਅਰਪਣ ਤੇ ਸਨਮਾਨ ਸਮਾਗਮ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ ਤੇ ਇਸ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਸਨ। ਇਸ ਮੌਕੇ ਵਿਸ਼ੇਸ਼ ਆਮਦ ਸੀ ਇੰਦਰ ਸਿੰਘ ਰਾਜ਼ ਦੀ ਪੁੱਤਰੀ ਸਵਤੰਤਰ ਸਨੇਹ ਦੀ। ਇਸ ਤੋਂ ਇਲਾਵਾ ਮੁੱਖ ਬੁਲਾਰੇ ਸਨ ਡਾ. ਮਨਮੋਹਨ, ਡਾ. ਲਾਭ ਸਿੰਘ ਖੀਵਾ, ਸਰਦਾਰਾ ਸਿੰਘ ਚੀਮਾ, ਡਾ. ਦਵਿੰਦਰ ਬੋਹਾ, ਕੰਵਲਜੀਤ ਕੌਰ ਢਿੱਲੋਂ, ਬਾਬੂਸ਼ਾਹੀ ਨੈਟਵਰਕ ਦੇ ਚੀਫ਼ ਐਡੀਟਰ ਬਲਜੀਤ ਬੱਲੀ, ਬਾਲ ਲੇਖਕ ਦਰਸ਼ਨ ਸਿੰਘ ਆਸ਼ਟ ਅਤੇ ਡਾਕਟਰ ਰਘਬੀਰ ਸਿੰਘ। ਇਨ੍ਹਾਂ ਤੋਂ ਇਲਾਵਾ ਪੁਸਤਕ ਵਿੱਚੋਂ ਗ਼ਜ਼ਲਾਂ ਅਤੇ ਗੀਤਾਂ ਦਾ ਗਾਇਨ ਕੀਤਾ ਬਲਬੀਰ ਸੂਫੀ , ਦਰਸ਼ਨ ਤਿਉਣਾ, ਗੁਰਜੋਧ ਕੌਰ, ਸੁਰਜੀਤ ਸਿੰਘ ਧੀਰ ਅਤੇ ਦਵਿੰਦਰ ਕੌਰ ਢਿੱਲੋਂ ਨੇ।
ਭਰਵੇਂ ਸਮਾਗਮ ਵਿੱਚ ਸਰਦਾਰ ਇੰਦਰ ਸਿੰਘ 'ਰਾਜ਼' ਯਾਦਗਾਰੀ ਸਾਹਿਤਕ ਸਨਮਾਨ ਡਾ. ਯੋਗਰਾਜ ਅੰਗਰੀਸ਼ ਨੂੰ ਦਿੱਤਾ ਗਿਆ ਤੇ ਸਰਦਾਰਨੀ ਸੁਰਜੀਤ ਪ੍ਰੀਤਮ ਕੌਰ ਯਾਦਗਾਰੀ ਮਾਨਵਤਾ ਸਨਮਾਨ ਦੀਪਕ ਸ਼ਰਮਾ ਚਨਾਰਥਲ ਨੂੰ ਦਿੱਤਾ ਗਿਆ।
ਸਮਾਗਮ ਦੀ ਸ਼ੁਰੂਆਤ ਭੁਪਿੰਦਰ ਸਿੰਘ ਮਲਿਕ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਆਏ ਹੋਏ ਸਾਰੇ ਵਿਦਵਾਨਾਂ ਅਤੇ ਉੰਘੀਆਂ ਹਸਤੀਆਂ ਦਾ ਸਵਾਗਤ ਕਰਦਿਆਂ ਕੀਤੀ। ਉਹਨਾਂ ਨੇ ਕਿਤਾਬ ਇੰਦਰ ਸਿੰਘ ਰਾਜ਼ ਦੀ ਬੇਟੀ ਡਾ ਅਮਰ ਜਯੋਤੀ ਦੁਆਰਾ ਸੰਪਾਦਿਤ ਪੁਸਤਕ ਤਰਜ਼-ਇ-ਜ਼ਿੰਦਗੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ, ਸਮਾਗਮ 'ਚ ਡਾ ਦਵਿੰਦਰ ਬੋਹਾ ਨੇ ਕਿਹਾ ਕਿ ਇਸ ਕਿਤਾਬ ਦੇ ਜ਼ਰੀਏ ਸਾਡੇ ਮਰਹੂਮ ਸ਼ਾਇਰ ਨੇ ਸਾਹਿਤਕ ਸਫ਼ਰ ਦੇ ਨਾਲ ਜ਼ਿੰਦਗੀ ਦੇ ਵਖ-ਵਖ ਪਹਿਲੂ ਰੱਖੇ ਹਨ। ਗ਼ਜ਼ਲ ਤੇ ਨਜ਼ਮ ਦੇ ਨਾਲ ਜੀਵਨ ਦੇ ਬਾਰੇ ਮਹੱਤਵ ਨੂੰ ਦਰਸਾਇਆ ਗਿਆ ਹੈ। ਸਮਾਗਮ ਵਿੱਚ ਬਲਜੀਤ ਬੱਲੀ ਨੇ ਕਿਹਾ ਕਿ ਲੇਖਕ ਅਰਬੀ ਫਾਰਸੀ ਦੇ ਨਾਲ ਉਰਦੂ ਦੇ ਵੀ ਮਾਹਿਰ ਸਨ। ਉਨ੍ਹਾਂ ਨੇ ਸੁੰਦਰ ਪੰਜਾਬੀ ਭਾਸ਼ਾ ਦੇ ਨਾਲ ਪਿਰੋਇਆ ਹੈ ਜਿਸ ਦਾ ਪਤਾ ਕਿਤਾਬ ਦੇ ਮਾਧਿਅਮ ਤੋਂ ਪਤਾ ਚਲਦਾ ਹੈ। ਉਨ੍ਹਾਂ ਕਿਹਾ ਡਾਕਟਰ ਰਾਜ ਨੇ ਪੰਜਾਬੀ ਬੋਲੀ ਬਾਰੇ ਆਪਣੀ ਲਿਖਤ ਵਿੱਚ ਬਹੁਤ ਅਹਿਮ ਮੁੱਦਾ ਉੱਠਿਆ ਹੈ ਹੌਲੀ ਹੌਲੀ ਸਾਹਿਤ ਵਿੱਚ ਅਰਬੀ ਅਤੇ ਫ਼ਾਰਸੀ ਦੇ ਸ਼ਬਦਾਂ ਦੀ ਥਾਂ ਭਾਰੀ ਸੰਸਕ੍ਰਿਤਨੁਮਾ ਸ਼ਬਦਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ । ਬਲਜੀਤ ਬਲਲੀ ਦਾ ਕਹਿਣਾ ਸੀ ਓਹ ਵੀ ਇਹ ਸਮਝਦੇ ਹਨ ਜੇਕਰ ਆਪਣੀ ਮਾਂ ਬੋਲੀ ਨੂੰ ਬਚਾਉਣਾ ਹੈ ਤਾਂ ਇਸ ਵੇਲੇ ਸਾਹਿਤ ਅਤੇ ਲਿਖਤਾਂ ਵਿੱਚ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਸਮਝ ਆਉਣ ਵਾਲੀ ਬੋਲ-ਚਾਲ ਦੀ ਭਾਸ਼ਾ ਵਰਤਣ ਦੀ ਲੋੜ ਹੈ ਜਿਸ ਵਿੱਚ ਅੰਗਰੇਜ਼ੀ ਦੇ ਸਾਰੇ ਪਰਚਲਤ ਸ਼ਬਦ ਉਚੇਚੇ ਤੌਰ ਤੇ ਗੁਰਮੁਖੀ ਚ ਵਰਤ ਲੈਣੇ ਚਾਹੀਦੇ ਹਨ ਤਾਂ ਹੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਨਾਲ ਜੁੜੀ ਰਾਹੀਂ ਸਕਦੀ ਹੈ । ਉਨ੍ਹਾਂ ਕਿਹਾ ਕੀ ਅੰਗਰੇਜ਼ੀ ਭਾਸ਼ਾ ਵਿੱਚ ਹਰ ਸਾਲ ਪੰਜਾਬੀ ਸਮੇਤ ਦੁਨੀਆਂ ਦੀਆਂ ਭਾਸ਼ਾਵਾਂ ਦੇ ਸ਼ਬਦ ਬਾਕਾਇਦਾ ਸ਼ਾਮਲ ਕੀਤੇ ਜਾਂਦੇ ਹਨ ਪਰ ਪੰਜਾਬੀ ਲਈ ਅਜਿਹਾ ਕੋਈ ਆਦਰ ਜਾਂ ਸਿਸਟਮ ਨਹੀਂ ਜੋ ਅਜਿਹਾ ਫੈਸਲਾ ਕਰ ਸਕੇ ।
.jpg)
ਬੁਲਾਰਿਆਂ 'ਚ ਡਾ.ਮਨਮੋਹਨ ਨੇ ਕਿਹਾ ਪੰਜਾਬੀ ਸਾਹਿਤ ਵਿਚ ਪਾਕਿਸਤਾਨ ਸਾਹਿਤ ਦੀ ਇੰਦਰ ਸਿੰਘ ਰਾਜ਼ ਦੀ ਰਚਨਾ ਨੇ ਭਾਸ਼ਾ ਦੇ ਸਾਹਿਤ ਸੀਮਾਵਾਂ ਨੂੰ ਬਹੁਤ ਸੋਹਣਾ ਲਿਖਿਆ ਹੈ। ਸਾਡੇ ਯੂਨੀਵਰਸਟੀ ਵਿਚ ਬੈਠੇ ਪ੍ਰੋਫੈਸਰ ਕੋਲ ਇੰਨਾ ਗਿਆਨ ਤੇ ਲਿਖਣ ਦੀ ਕਲਾ ਨਹੀਂ ਰਹੀ, ਜੋਂ ਇੰਦਰ ਰਾਜ਼ ਨੇ ਕਿਤਾਬ ਦੇ ਵਿਚ ਉਰਦੂ ਫਾਰਸੀ ਪੰਜਾਬੀ ਭਾਸ਼ਾ 'ਚ ਪਹਿਲੂ ਲਿਖੇ ਹੈ। ਉਹਨਾਂ ਦੇ ਕੋਲ਼ ਜੋਂ ਆਲੋਚਨਾ ਦਾ ਮਿਆਰ ਸੀ ਜੋ ਕਿ ਬਹੁਤ ਠਹਰਾਵ ਵਾਲਾ ਸੀ। ਜਿਹੜੇ ਯੂਨੀਵਰਸਟੀ ਦੇ ਵਿਦਵਾਨ ਹਨ ਉਹਨਾਂ ਨੂੰ ਇਸ ਕਿਤਾਬ ਤੋਂ ਜਰੂਰ ਪੜ੍ਹਨਾ ਚਾਹੀਦਾ ਹੈ।
ਸਮਾਗਮ 'ਚ ਮੌਜੂਦ ਦੀਪਕ ਸ਼ਰਮਾ ਚਨਾਰਥਲ ਨੇ ਸਰਦਾਰਨੀ ਸੁਰਜੀਤ ਪ੍ਰੀਤਮ ਕੌਰ ਯਾਦਗਾਰੀ ਮਾਨਵਤਾ ਸਨਮਾਨ ਨਾਲ ਸਨਮਾਨਿਤ ਹੋਣ ਤੇ ਆਪਣੀ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਜਿੱਥੇ ਅਜਿਹੇ ਸਨਮਾਨ ਮਿਲਦੇ ਹਨ, ਉਥੇ ਜ਼ਿੰਮੇਵਾਰੀ ਦਾ ਅਹਿਸਾਸ ਵੀ ਵਧਦਾ ਹੈ।
.jpg)
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਗ਼ਜ਼ਲ ਤੇ ਉਸ ਦਾ ਕੰਟੈਂਟ ਤੇ ਉਸ ਨੂੰ ਕਿੰਝ ਪੇਸ਼ ਕਰਨਾ ਹੈ, ਗ਼ਜ਼ਲ ਦੇ ਵਿੱਚ ਬੰਦਿਸ਼ ਵਿਚ ਖਿਆਲ ਨੂੰ ਕਿੰਝ ਪੇਸ਼ ਕਰਨਾ ਹੈ, ਇਹ ਇੰਦਰ ਸਿੰਘ ਰਾਜ਼ ਨੇ ਬਹੁਤ ਵਧੀਆ ਢੰਗ ਨਾਲ ਕੀਤਾ ਹੈ। ਉਹ ਪੰਜਾਬੀ, ਉਰਦੂ ਤੇ ਫਾਰਸੀ ਵਿਚ ਇਜ਼ਹਾਰ ਕਰਨਾ ਬਾਖੂਬੀ ਜਾਣਦੇ ਸਨ। ਉਹ ਉਰਦੂ ਦੇ ਖਿਆਲਾਂ ਨੂੰ ਪੰਜਾਬੀ ਭਾਸ਼ਾ 'ਚ ਹੋਰ ਬਹੁਤ ਸੋਹਣਾ ਲਿਖਣਾ ਸਿਖ ਗਏ ਸਨ। ਸੰਪਾਦਕ ਡਾ ਅਮਰ ਜੋਤੀ ਵੱਲੋਂ ਆਪਣੇ ਪਿਤਾ ਦੀ ਦੀ ਪੁਸਤਕ ਤਰਜ਼ ਏ ਜ਼ਿੰਦਗ਼ੀ ਕਿਤਾਬ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਲਈ ਉਨ੍ਹਾਂ ਵਧਾਈ ਦਿੱਤੀ।
.jpeg)
ਕਿਤਾਬ ਦੀ ਸੰਪਾਦਕ ਡਾ. ਅਮਰ ਜਯੋਤੀ ਨੇ ਆਏ ਹੋਏ ਸਾਰੇ ਸਰੋਤਿਆਂ ਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਹਨਾਂ ਅੱਗੇ ਕਿਹਾ ਕਿ ਮੇਰੇ ਮਾਨਯੋਗ ਪਿਤਾ ਜੀ ਇੰਦਰ ਸਿੰਘ ਰਾਜ਼ ਬਾਰੇ ਮੈਂ ਉਹਨਾਂ ਦੇ ਸੰਸਾਰ ਦੀ ਗੱਲ ਕੀਤੀ ਹੈ। ਸਾਹਿਤ ਨੂੰ ਉਰਦੂ ਫ਼ਾਰਸੀ ਭਾਸ਼ਾ ਵਿਚ ਕਿੰਝ ਸਮਝਦੇ ਤੇ ਬੋਲਦੇ ਸੀ ਸਾਹਿਤ ਲਈ ਉਹਨਾਂ ਕਿੰਝ ਵਿਚਾਰ ਪੇਸ਼ ਕੀਤੇ ਹਨ। ਲੇਖਕ ਇੰਦਰ ਸਿੰਘ ਰਾਜ਼ ਵਿੱਚ ਲਿਖਣ ਪੜ੍ਹਨ ਲਈ ਬਹੁਤ ਸ਼ਿੱਦਤ ਸੀ ਜਿਹੜੀ ਉਨ੍ਹਾਂ ਉਮਰ ਦੇ ਆਖਰੀ ਪਲਾਂ ਤੱਕ ਨਿਭਾਈ। ਉਹਨਾਂ ਪੜ੍ਹਨਾ ਲਿਖਣਾ ਨਹੀਂ ਛੱਡਿਆ। ਉਹ ਸਾਹਿਤ ਦੀ ਦੁਨੀਆ ਵਿਚ ਬਹੁਤ ਸਮਾਂ ਲਿਖਦੇ ਰਹੇ। ਉਹਨਾਂ ਦੇ 2005 ਵਿਚ ਦੁਨੀਆ ਤੋਂ ਅਲਵਿਦਾ ਕਹਿਣਾ ਬਾਅਦ ਸਰਦਾਰਾ ਸਿੰਘ ਚੀਮਾ ਨੇ 2006 ਵਿਚ ਉਹਨਾਂ ਦੀਆਂ ਦੋ ਰਚਨਾਵਾਂ ਲੋਕ ਅਰਪਿਤ ਕੀਤੀਆਂ। ਮੇਰੇ ਪਿਤਾ ਦੀ ਲਿਖਾਵਟ ਨੂੰ ਪਹਿਚਾਣ ਕੇ ਮੈਂ ਕੁੱਝ ਨਜ਼ਮਾਂ ਗ਼ਜ਼ਲਾਂ ਇਸ ਕਿਤਾਬ ਵਿਚ ਪੇਸ਼ ਕੀਤੀਆਂ ਹੈ। ਕਿਤਾਬ ਤਰਜ ਏ ਜਿੰਦਗੀ ਨੂੰ ਬਹੁਤ ਸਮਾਂ ਲਗਾ, ਜੋਂ ਪਿਤਾ ਜੀ ਚਾਹੁੰਦੇ ਸੀ ਉਂਝ ਲਿਖ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਪਾਦਕ ਡਾ ਅਮਰ ਜਯੋਤੀ ਨੇ ਅੱਗੇ ਕਿਹਾ ਮੇਰੇ ਪਰਿਵਾਰਿਕ ਮੈਬਰਾਂ ਨੇ ਕਿਤਾਬ ਛਾਪਣ ਦੇ ਲਈ ਬਹੁਤ ਉਤਸ਼ਾਹਿਤ ਕੀਤਾ। ਪਾਕਿਸਤਾਨ ਵਿੱਚ ਵੀ ਲਈ ਲੇਖਕਾਂ ਨਾਲ ਚਰਚਾ ਕੀਤੀ ਗਈ ਹੈ ਤਾਂ ਜੋਂ ਕਿਤਾਬ ਨੂੰ ਸ਼ਾਹਮੁਖੀ ਭਾਸ਼ਾ ਚ ਛਪਾਇਆ ਜਾ ਸਕੇ। ਕਿਤਾਬ ਤਰਜ਼ ਇ ਜ਼ਿੰਦਗੀ ਨਾਮ ਪਿਤਾ ਜੀ ਦੇ ਸਾਹਿਤ ਕਲਾ, ਸਮਾਜ ਦੇ ਪ੍ਰਤੀ ਸਨੇਹ, ਲੋਕਾਂ ਨਾਲ ਪਿਆਰ ਬਾਰੇ ਦਰਸਾਉਂਦੀ ਹੈ।
.jpg)
ਇਸ ਮੌਕੇ ਪ੍ਰਸਿੱਧ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਜਨ ਆਦਰਸ਼ ਸਿੰਘ ਧੰਜੂ, ਜੰਗ ਬਹਾਦਰ ਗੋਇਲ, ਸਵਰਾਜ ਪ੍ਰਕਾਸ਼, ਬਲਕਾਰ ਸਿੰਘ ਸਿੱਧੂ, ਨਿੰਮੀ ਵਸ਼੍ਰਿਸ਼ਟ, ਹਰਪਾਲ ਕੌਰ, ਤੇਜਾ ਸਿੰਘ ਥੂਹਾ, ਨਿਰਮਲ ਸਿੰਘ ਮਾਨ, ਪਰਮਜੀਤ ਮਾਨ, ਸਿਮਰਜੀਤ ਕੌਰ ਗਰੇਵਾਲ, ਨਵਨੀਤ ਕੌਰ ਕਠਾੜੂ, ਮਲਕੀਅਤ ਬਸਰਾ, ਆਸ਼ਾ ਰਾਣੀ, ਪਾਲ ਅਜਨਬੀ, ਲਾਭ ਸਿੰਘ ਲਹਿਲੀ, ਹਰਸ਼ਬਾਬ ਸਿੰਘ ਸਿੱਧੂ, ਚਰਨਜੀਤ ਕੌਰ ਬਾਠ, ਰਘਬੀਰ ਸਿੰਘ ਸਿਰਜਨਾ, ਰਤਨ ਬਾਬਕਵਾਲਾ, ਮੰਦਰ ਗਿੱਲ ਸਾਹਿਬਚੰਦੀਆ, ਸ਼ੀਨਾ ਜਗਬਾਣੀ, ਬਾਬੂ ਰਾਮ ਦੀਵਾਨਾ, ਹਰਪਾਲ ਸਿੰਘ ਅਰੋੜਾ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਰਾਜਬੀਰ ਕੌਰ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਰਾਜਿੰਦਰ ਕੌਰ, ਸੁਖਵਿੰਦਰ ਸਿੰਘ ਸਿੱਧੂ, ਪਰਮਜੀਤ ਪਰਮ, ਵਰਿੰਦਰ ਚੱਠਾ, ਅਨੀਤਾ ਸ਼ਰਮਾ, ਰਾਖੀ ਬਾਲਾ, ਰਛਪਾਲ ਕੌਰ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ, ਡਾ. ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਸਿੱਧੂ ਆਦਿ ਹਾਜ਼ਰ ਸਨ।

