ਖੇਲੋ ਇੰਡੀਆ ਯੂਥ ਗੇਮਜ਼ ਲਈ ਵਾਲੀਬਾਲ ਦੇ ਟ੍ਰਾਇਲ ਹੁਣ 14 ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋਣਗੇ
ਚੰਡੀਗੜ੍ਹ, 12 ਅਪ੍ਰੈਲ 2025 - ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਵਾਲੀਬਾਲ (ਮੁੰਡੇ) ਟੀਮ ਲਈ ਹੋਣ ਵਾਲੇ ਟ੍ਰਾਇਲ ਹੁਣ 14 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ।
ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਇਹ ਟ੍ਰਾਇਲ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ, ਸੈਕਟਰ 63 ਮੁਹਾਲੀ ਵਿਖੇ 13 ਅਪ੍ਰੈਲ ੂਨੰ ਰੱਖੇ ਸਨ ਅਤੇ ਹੁਣ ਇਹ ਟ੍ਰਾਇਲ ਦਾ ਦਿਨ ਤੇ ਸਥਾਨ ਦੋਵੇਂ ਬਦਲਦਿਆਂ ਵਾਲੀਬਾਲ ਟੀਮ ਦੇ ਟ੍ਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 14 ਅਪ੍ਰੈਲ ਨੂੰ ਹੋਣਗੇ।
ਇਨ੍ਹਾਂ ਟ੍ਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀਆਂ ਦੀ ਜਨਮ ਤਰੀਕ 1 ਜਨਵਰੀ 2007 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।