ਕੀ ਕੈਨੇਡਾ ਵਿੱਚ ਹੋ ਰਿਹਾ ਊਬਰ ਡਰਾਈਵਰਾਂ ਦਾ ਸ਼ੋਸਣ ? (ਵੀਡੀਓ ਵੀ ਦੇਖੋ)
ਬਲਜਿੰਦਰ ਸੇਖਾ
ਟੋਰਾਂਟੋ, 11 ਅਪ੍ਰੈਲ 2025 - ਕੈਨੇਡਾ ਦੇ ਵਿੱਚ ਚੱਲ ਰਹੀਆਂ ਊਬਰ ਤੇ ਲਿਫ਼ਟ ਟੈਕਸੀ ਕੰਪਨੀਆਂ ਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ । ਬਰੈਂਪਟਨ ਦੇ ਵਸਨੀਕ ਰਾਜਾ ਗਿੱਲ ਘੋਲੀਆ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕੈਨੇਡਾ ਵਿੱਚ ਖਾਸ ਕਰਕੇ ਟੋਰਾਂਟੋ ਇਲਾਕੇ ਦੀ ਡਰਾਈਵਰਾਂ ਦੇ ਅਨੁਸਾਰ ਊਬਰ ਵਰਗੀਆਂ ਕੰਪਨੀਆਂ ਅੱਧੇ ਦੇ ਲੱਗ ਭੱਗ ਕਿਰਾਏ ਵਿੱਚੋਂ ਆਪ ਕੱਟ ਲੈਂਦੀਆਂ ਹਨ । ਜਿਸ ਗੇੜੇ ਦਾ ਬਰੈਂਪਟਨ ਪੱਛਮੀ ਤੋ ਟੋਰਾਂਟੋ ਡਾਊਨ ਟਾਊਨ ਤੱਕ ਟੈਕਸੀ ਕੰਪਨੀਆਂ 80 ਡਾਲਰ ਤੱਕ ਚਾਰਜ ਕਰਦੀਆਂ ਹਨ। ਪਰ ਊਬਰ ਉਸ ਗੇੜੇ ਦੇ 26 ਡਾਲਰ ਡਰਾਈਵਰਾਂ ਨੂੰ ਦਿੰਦੇ ਹਨ ਤੇ ਵਾਪਸੀ ਤੇ ਵੀ ਖਾਲੀ ਆਉਣਾ ਪੈਂਦਾ ਹੈ ।ਡਰਾਈਵਰ ਆਪਣੀ ਗੱਡੀ , ਗੈਸ , ਇੰਨਸੋਰਸ . ਰਿਪੇਅਰ , ਟਾਇਮ ਆਪਣਾ ਖ਼ਰਚ ਕਰਦੇ ਨੇ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/2129492710813100
ਊਬਰ ਸਿਰਫ ਡਰਾਈਵਰਾਂ ਨੂੰ ਡਿਸਪੈਚ ਦਿੰਦੀ ਹੈ । ਊਬਰ ਲਿਫ਼ਟ ਡਰਾਇਵਰਾਂ ਵੱਲੋਂ ਇਸ ਚੋਣ ਸਮੇਂ ਲਿਬਰਲ , ਪੀ ਸੀ , ਐਨ ਡੀ ਪੀ ਪਾਰਟੀ ਦੇ ਉਮੀਦਵਾਰਾਂ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਕੰਪਨੀਆਂ ਤੇ ਨੱਥ ਪਾਉਣ ਤਾਂ ਜੋ ਇਸ ਮਹਿੰਗਾਈ ਦੀ ਮਾਰ ਝੱਲ ਰਹੇ ਡਰਾਈਵਰਾਂ ਦਾ ਸ਼ੋਸ਼ਣ ਨਾ ਹੋਵੇ । ਕੈਨੇਡਾ ਦੇ ਮਿਲੀਅਨ ਡਾਲਰ ਇਸ ਰਾਹੀਂ ਅਮਰੀਕਾ ਦੀਆਂ ਕੰਪਨੀਆਂ ਦੀਆਂ ਜੇਬਾਂ ਨਾ ਭਰਨ । ਵਰਨਣਯੋਗ ਹੈ ਕਿ ਕੈਨੇਡਾ ਵਿੱਚ ਲੱਖਾਂ ਲੋਕ ਊਬਰ ਜਾਂ ਲਿਫ਼ਟ ਡਰਾਈਵ ਕਰਦੇ ਹਨ । ਫੈਡਰਲ ਤੇ ਸੂਬਾ ਸਰਕਾਰਾਂ ਨੂੰ ਇਸ ਵਿਸ਼ੇ ਤੇ ਜਲਦੀ ਫ਼ੈਸਲਾ ਲੈਣਾ ਹੋਵੇਗਾ ।