ਤਰਨਤਾਰਨ 'ਚ ਸਬ ਇੰਸਪੈਕਟਰ ਦੇ ਕਤਲ ਮਾਮਲੇ 'ਚ AAP ਸਰਪੰਚ ਸਮੇਤ 20 ਜਣੇ ਗ੍ਰਿਫ਼ਤਾਰ
ਤਰਨਤਾਰਨ , 11ਅਪ੍ਰੈਲ 2025 : ਤਰਨਤਾਰਨ 'ਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਹਤਿਆ ਦੇ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ। ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਸਮੇਤ ਕਰੀਬ 20 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਚਰਨਜੀਤ ਸਿੰਘ ਨੂੰ ਉਸ ਦੀ ਆਪਣੀ ਹੀ ਸਰਕਾਰੀ ਪਿਸਤੌਲ ਨਾਲ ਗੋਲੀ ਮਾਰੀ ਗਈ। ਇਸ ਮਾਮਲੇ ਵਿੱਚ ਗੰਭੀਰ ਧਾਰਾਵਾਂ ਹੇਠਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੂਰੇ ਇਲਾਕੇ 'ਚ ਇਹ ਵਾਕਿਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਵਧੀਕ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।