ਮੁਕਤਸਰ ਜ਼ਿਲ੍ਹੇ ’ਤੇ ਹਾਵੀ ਕੋਰੋਨਾ, ਪੜ੍ਹੋ ਹੈਰਾਨ ਕਰ ਦੇਣ ਵਾਲੇ ਅੰਕੜੇ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਈ 2021-ਜ਼ਿਲ੍ਹੇ ’ਤੇ ਇਸ ਸਮੇਂ ਕੋਰੋਨਾ ਪੂਰੀ ਤਰ੍ਹਾਂ ਨਾਲ ਹਾਵੀ ਹੈ। ਅੱਜ ਜਿੱਥੇ 10 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ, ਉਥੇ ਹੀ 286 ਹੋਰ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 163 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ, ਜਦੋਂਕਿ ਅੱਜ 1675 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ ਤੇ ਹੁਣ 4795 ਸੈਂਪਲ ਬਕਾਇਆ ਪਏ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2515 ਨਵੇਂ ਸੈਂਪਲ ਵੀ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 9575 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 6706 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 2576 ਕੇਸ ਐਕਟਿਵ ਚੱਲ ਰਹੇ ਹਨ।
ਇਹ ਹਨ ਪਾਜ਼ੇਟਿਵ ਮਾਮਲੇ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 122, ਮਲੋਟ ਤੋਂ 39, ਗਿੱਦੜਬਾਹਾ ਤੋਂ 28, ਸਾਹਿਬ ਚੰਦ ਤੋਂ 1, ਬੁੱਟਰ ਸ਼ਰੀਂਹ ਤੋਂ 1, ਮਾਹੂਆਣਾ ਤੋਂ 1, ਜੱਸੇਆਣਾ ਤੋਂ 1, ਮੋਹਲਾਂ ਤੋਂ 1, ਛੱਤੇਆਣਾ ਤੋਂ 2, ਦੌਲਾ ਤੋਂ 1, ਚੰਨੂ ਤੋਂ 1, ਮਹਿਰਾਜਵਾਲਾ ਤੋਂ 1, ਬਰੀਵਾਲਾ ਤੋਂ 3, ਮੁਕੰਦ ਸਿੰਘ ਵਾਲਾ ਤੋਂ 1, ਮਧੀਰ ਤੋਂ 1, ਤਰਮਾਲਾ ਤੋਂ 1, ਬਣਵਾਲਾ ਤੋਂ 1, ਭੀਟੀਵਾਲਾ ਤੋਂ 1, ਹਾਕੂਵਾਲਾ ਤੋਂ 1, ਲੰਬੀ ਤੋਂ 2, ਥਰਾਜਵਾਲਾ ਤੋਂ 1, ਰੋੜਾਂਵਾਲੀ ਤੋਂ 2, ਥੇਹੜੀ ਤੋਂ 1, ਦੋਦਾ ਤੋਂ 2, ਵਾੜਾ ਕਿਸ਼ਨਪੁਰਾ ਤੋਂ 1, ਰੁਖ਼ਾਲਾ ਤੋਂ 1, ਬਾਦੀਆਂ ਤੋਂ 2, ਕਾਉਣੀ ਤੋਂ 3, ਕੋਟਭਾਈ ਤੋਂ 3, ਪਿਉਰੀ ਤੋਂ 1, ਘੱਗਾ ਤੋਂ 1, ਭੁਲੇਰੀਆਂ ਤੋਂ 1, ਕਿੰਗਰਾ ਤੋਂ 1, ਆਧਨੀਆਂ ਤੋਂ 2, ਕਿੱਲਿਆਂਵਾਲੀ ਤੋਂ 2, ਪਿੰਡ ਮਲੋਟ ਤੋਂ 3, ਮੱਲਵਾਲਾ ਤੋਂ 3, ਅਸਪਾਲਾਂ ਤੋਂ 1, ਫਤਿਹਪੁਰ ਮਨੀਆ ਤੋਂ 1, ਮਾਹੂਆਣਾ ਤੋਂ 1, ਗੁਰੂਸਰ ਤੋਂ 1, ਸਮਾਘ ਤੋਂ 1, ਥਰਾਜਵਾਲਾ ਤੋਂ 1, ਮਣੀਆਂਵਾਲਾ ਤੋਂ 1, ਲੱਖੇਵਾਲੀ ਤੋਂ 4, ਗੰਧੜ ਤੋਂ 3, ਨੰਦਗੜ੍ਹ ਤੋਂ 2, ਰਹੂੜਿਆਂਵਾਲੀ ਤੋਂ 2, ਗੁਲਾਬੇਵਾਲਾ ਤੋਂ 2, ਚਿੱਬੜਾਂਵਾਲੀ ਤੋਂ 1, ਚੱਕ ਸ਼ੇਰੇਵਾਲਾ ਤੋਂ 2, ਉਡਾਂਗ ਤੋਂ 1, ਈਨਾਖੇੜਾ ਤੋਂ 2, ਸੰਗਰਾਣਾ ਤੋਂ 2, ਭਾਗਸਰ ਤੋਂ 1, ਚੱਕ ਤਾਮਕੋਟ ਤੋਂ 2, ਰੱਤਾ ਖੇੜਾ ਤੋਂ 1, ਝੀਂਡਵਾਲਾ ਤੋਂ 1, ਧਿਗਾਣਾ ਤੋਂ 1, ਥਾਂਦੇਵਾਲਾ ਤੋਂ 2, ਭੁੱਲਰ ਤੋਂ 1, ਬੁਰਜ਼ ਸਿੱਧਵਾਂ ਤੋਂ 1, ਮਿੱਠੜੀ ਤੋਂ 1, ਖ਼ੋਖਰ ਤੋਂ 1, ਗੂੜੀ ਸੰਘਰ ਤੋਂ 1, ਕਾਨਿਆਂਵਾਲੀ ਤੋਂ 1, ਭਾਗਸਰ ਤੋਂ 1, ਲੁਬਾਣਿਆਂਵਾਲੀ ਤੋਂ 1, ਬਰਕੰਦੀ ਤੋਂ 1, ਕੋਟਲੀ ਦੇਵਨ ਤੋਂ 1 ਤੇ ਝਬੇਲਵਾਲੀ ਤੋਂ 1 ਕੇਸ ਸਾਹਮਣੇ ਆਇਆ ਹੈ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਗਿੱਦੜਬਾਹਾ ਤੋਂ 52 ਸਾਲਾ ਵਿਅਕਤੀ, ਮਹਿਰਾਜਵਾਲਾ ਤੋਂ 42 ਸਾਲਾ ਵਿਅਕਤੀ, ਸ੍ਰੀ ਮੁਕਤਸਰ ਸਾਹਿਬ ਤੋਂ 41 ਤੇ 87 ਸਾਲਾ ਦੋ ਵਿਅਕਤੀਆਂ ਸਮੇਤ 60 ਸਾਲਾ ਔਰਤ, ਮੁਕੰਦ ਸਿੰਘ ਵਾਲਾ ਤੋਂ 67 ਸਾਲਾ ਵਿਅਕਤੀ, ਮਧੀਰ ਤੋਂ 33 ਸਾਲਾ ਔਰਤ, ਮਲੋਟ ਤੋਂ 59 ਸਾਲਾ ਔਰਤ, ਛੱਤੇਆਣਾ ਤੋਂ 51 ਸਾਲਾ ਔਰਤ ਤੇ ਬਰੀਵਾਲਾ ਤੋਂ 60 ਸਾਲਾ ਔਰਤ ਦੀ ਅੱਜ ਕੋਰੋਨਾ ਕਰਕੇ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਮੌਤ ਦਰ 193 ਹੋ ਗਈ ਹੈ।