ਜਗਰਾਓਂ ਸਿਵਲ ਹਸਪਤਾਲ 'ਚ ਬੈੱਡ ਪੂਰੇ ਪਰ ਸਟਾਫ ਘੱਟ
ਦੀਪਕ ਜੈਨ
ਜਗਰਾਓਂ, 4 ਮਈ 2021 - ਕੋਰੋਨਾ ਪੂਰੇ ਦੇਸ਼ ਵਿਚ ਇਸ ਵੇਲੇ ਕਹਿਰ ਢਾਹ ਰਿਹਾ ਹੈ ਅਤੇ ਰੋਜਾਨਾ ਲੱਖਾਂ ਲੋਗ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ ਅਤੇ ਹਜਾਰਾਂ ਮੌਤਾਂ ਹੋਣ ਕਾਰਨ ਸ਼ਮਸ਼ਾਨ ਘਾਟ ਭਰੇ ਪਏ ਹਨ। ਫਿਲਹਾਲ ਤਾਂ ਸਿਹਤ ਪ੍ਰਬੰਧਾਂ ਨੂੰ ਲੈਕੇ ਸਰਕਾਰ ਕਾਫੀ ਦਾਅਵੇ ਕਰ ਰਹੀ ਹੈ ਪਰ ਕਿਸੇ ਹਸਪਤਾਲ ਵਿਚ ਬੈਡ ਜਾਂ ਆਕਸੀਜਨ ਦੀ ਕਮੀ ਦਿਖਾਈ ਦੇ ਰਹੀ ਹੈ ਅਤੇ ਕਿਸੇ ਜਗਾਹ ਸਟਾਫ ਦੀ। ਹੁਣ ਗੱਲ ਕਰਦੇ ਹਾਂ ਸਿਵਲ ਹਸਪਤਾਲ ਜਗਰਾਓਂ ਦੀ ਜਿਥੇ ਕਿ ਬੈਡ ਅਤੇ ਆਕਸੀਜਨ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ ਪਰ ਸਟਾਫ ਦੀ ਕਮੀ ਕਾਰਨ ਮਰੀਜ ਪ੍ਰੇਸ਼ਾਨ ਹਨ।
ਅੱਜ ਪੱਤਰਕਾਰਾਂ ਵਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ 30 ਬੈਡ ਅਤੇ ਆਕਸੀਜਨ ਦੇ ਸਲੈਂਡਰ ਓਥੇ ਮੌਜੂਦ ਸਨ ਪਰ ਸਟਾਫ ਦੀ ਕਮੀ ਸਾਫ ਦਿਖਾਈ ਦੇ ਰਹੀ ਸੀ ਜਿਸ ਕਾਰਨ ਮਰੀਜ਼ ਉੱਥੇ ਪ੍ਰੇਸ਼ਾਨ ਦਿਖਾਈ ਦਿੱਤੇ। ਹਸਪਤਾਲ ਵਿਚ ਕੋਈ ਵੀ ਐਮ ਡੀ ਡਾਕਟਰ ਨਾ ਹੋਣ ਕਾਰਨ ਕੋਰੋਨਾ ਮਰੀਜ਼ ਹਸਪਤਾਲ ਵਿਚ ਦਾਖਲ ਨਹੀਂ ਕੀਤਾ ਜਾ ਰਹੇ ਅਤੇ ਮਰੀਜਾਂ ਨੂੰ ਲੁਧਿਆਣਾ ਜਾਂ ਫੇਰ ਫਰੀਦਕੋਟ ਰੈਫਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕ ਕਾਫੀ ਔਖੇ ਹੋ ਰਹੇ ਹਨ।
ਇਸ ਸੰਬੰਧੀ ਜਦੋਂ ਐਸਐਮਓ ਪ੍ਰਦੀਪ ਮਹਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਬੈਡ ਅਤੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਪਰ ਸਟਾਫ ਦੀ ਕਮੀ ਹੈ ਅਤੇ ਉਹ ਇਸ ਬਾਰੇ ਕਈ ਵਾਰ ਵਿਭਾਗ ਨੂੰ ਲਿਖ ਕੇ ਦੇ ਚੁਕੇ ਹਨ ਅਤੇ ਕਿਹਾ ਕਿ ਜਲਦੀ ਹੀ ਸਟਾਫ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਔਖਿਆਈ ਨਹੀਂ ਹੋਣ ਦਿੱਤੀ ਜਾਵੇਗੀ।