ਐਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਘਰ ਚ ਹੋਏ ਇਕਾਤਵਾਂਸ
ਜਗਤਾਰ ਸਿੰਘ
ਚੰਡੀਗੜ੍ਹ, 2 ਮਈ 2021 - ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਖੁਦ ਨੂੰ ਘਰ ਵਿੱਚ ਇਕਾਂਤਵਾਂਸ ਕਰ ਲਿਆ ਹੈ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਪੁੱਤਰ ਇੰਸਪੈਕਟਰ ਇੰਦਰਪ੍ਰੀਤ ਸਿੰਘ ਅਤੇ ਬੇਟੀ ਅਮਰਵੀਰ ਕੌਰ ਕਰੋਨਾ ਪਾਜ਼ੀਟਿਵ ਆਏ।
ਡਾਕਟਰੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚ ਖੁਦ ਨੂੰ ਵੀ ਇਕਾਂਤਵਾਂਸ ਕਰ ਲਿਆ। ਉਨ੍ਹਾਂ ਦੱਸਿਆ ਕਿ ਘਰ ਵਿੱਚ ਬੇਟਾ ਅਤੇ ਬੇਟੀ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਉਣ ਕਰਕੇ ਜਿੱਥੇ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਂਸ ਕੀਤਾ ਹੈ। ਉਥੇ ਆਪਣੇ ਰੋਜਮਰਾ ਦੇ ਪੋਗਰਾਮ ਵੀ ਰੱਦ ਕਰ ਦਿੱਤੇ ਹਨ। ਪ੍ਰੋ: ਬਡੂੰਗਰ ਨੇ ਅਪੀਲ ਕੀਤੀ ਹੈ ਕਿ ਕੋਵਿਡ 19 ਭਿਆਨਕ ਦੂਜੀ ਲਹਿਰ ਤੋ ਬਚਣ ਲਈ ਘਰਾਂ ਵਿੱਚ ਰਿਹਾ ਜਾਵੇ। ਮੇਰੇ ਪਰਿਵਾਰਕ ਮੈਬਰਾਂ ਦੇ ਸੰਪਰਕ ਵਿਚ ਆਉਣ ਵਾਲੇ ਆਪਣਾ ਟੈਸਟ ਜਰੂਰ ਕਰਵਾਉਣ ਅਤੇ ਖੁਦ ਨੂੰ ਘਰ ਵਿੱਚ ਇਕਾਂਤਵਾਂਸ ਕਰ ਲੈਣ।