ਵੈਕਸੀਨੇਸ਼ਨ ਕਰਵਾਉਣ ਤੋਂ ਬਾਅਦ ਵੀ ਸਾਵਧਾਨੀਆਂ ਜ਼ਰੂਰ ਰੱਖੋ - ਸਿਵਲ ਸਰਜਨ ਫਿਰੋਜ਼ਪੁਰ
ਗੌਰਵ ਮਾਣਿਕ
ਫਿਰੋਜ਼ਪੁਰ 4 ਮਈ 2021--- ਫਿਰੋਜ਼ਪੁਰ ਜ਼ਿਲ੍ਹੇ ਵਿਚ ਕੋਵਿਡ ਦੀ ਵੈਕਸੀਨੇਸ਼ਨ ਲਗਾਉਣ ਲਈ ਸਿਹਤ ਵਿਭਾਗ ਵਲੋਂ ਵੱਡੇ ਪੱਧਰ 'ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਸਿਹਤ ਸੰਸਥਾਵਾਂ ਵਿਖੇ ਵੀ ਅਜਿਹੀ ਵੈਕਸੀਨੇਸ਼ਨ ਹੋ ਰਹੀ ਹੈ । ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਵੀ ਵੈਕਸੀਨੇਸ਼ਨ ਅਭਿਆਨ ਜੋਰਾਂ ਸ਼ੋਰਾਂ ਨਾਲ ਚਲਾਈਆਂ ਜਾ ਰਿਹਾ ਹੈ, ਇਸ ਗੱਲ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰਾਜਿੰਦਰ ਰਾਜ ਨੇ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਲਗਵਾਉਣ ਲਈ ਆਉਣ ਵਾਲੇ ਲੋਕ ਵੈਕਸੀਨੇਸ਼ਨ ਵਾਲੀ ਥਾਂ 'ਤੇ
ਵੀ ਮਾਸਕ ਲਗਾ ਕੇ ਆਉਣ|
ਇਸ ਤਰ੍ਹਾਂ ਵੈਕਸੀਨੇਸ਼ਨ ਕਰਵਾ ਕੇ ਘਰ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਿਆ ਜਾਵੇ | ਚੰਗਾ ਹੋਵੇਗਾ ਜੇਕਰ ਲੋਕ ਘਰ ਜਾ ਕੇ ਨਹਾ ਲੈਣ ਅਤੇ ਆਪਣੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਬਣ ਵਾਲੇ ਪਾਣੀ ਦੇ ਘੋਲ ਵਿਚ ਡਬੋ ਦੇਣ । ਸਿਵਲ ਸਰਜਨ ਨੇ ਕਿਹਾ ਕਿ ਇਹ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕ ਬਿਨਾਂ ਡਰ ਆਪਣੀ ਵੈਕਸੀਨੇਸ਼ਨ , ਕਰਾਉਣ | ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਰਾਹੀਂ ਹੀ ਅਸੀਂ ਕੋਰੋਨਾ ਦੇ ਚੱਕਰ ਨੂੰ ਤੋੜ ਸਕਦੇ ਹਾਂ ਸਿਵਲ ਸਰਜਨ ਡਾ ਰਜਿੰਦਰ ਰਾਜ ਨੇ ਕਿਹਾ ਕਿ ਸਾਨੂੰ ਇਸ ਬਿਮਾਰੀ ਨਾਲ ਲੜਨ ਲਈ ਦਿਮਾਗੀ ਤੌਰ ਤੇ ਵੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਹੌਸਲਾ ਅਤੇ ਹਿੰਮਤ ਰੱਖ ਕੇ ਹੀ ਇਸ ਬਿਮਾਰੀ ਨਾਲ ਲੜਿਆ ਜਾ ਸਕਦਾ ਹੈ।
ਉਨ੍ਹਾਂ ਨੇ ਕੋਰੋਨਾ ਸ਼ੁਰੂਆਤੀ ਤੌਰ ਤੇ ਹੀ ਲੱਛਣ ਦਿਖਣ ਤੇ ਨੇਡ਼ੇ ਦੇ ਸਿਹਤ ਕੇਂਦਰ ਡਾਕਟਰ ਪਾਸ ਜਾ ਕੇ ਇਸ ਦਾ ਇਲਾਜ ਕਰਵਾਉਣ ਪੌਸ਼ਟਿਕ ਦਵਾਈ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਅਤੇ ਦੋਸਤਾਂ ਮਿੱਤਰਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਮਰੀਜ਼ ਨੂੰ ਹੌਸਲਾ ਦੇਣ ਕਿ ਉਹ ਜਲਦੀ ਠੀਕ ਹੋ ਜਾਵੇਗਾ। ਜਿਸ ਨਾਲ ਉਹਦੇ ਅੰਦਰ ਪੋਜ਼ਿਟਿਵ ਊਰਜਾ ਜਾਗੇਗੀ ਅਤੇ ਉਹ ਹੌਸਲੇ ਨਾਲ ਹੀ ਇਸ ਬਿਮਾਰੀ ਨਾਲ ਲੜਨ ਲਈ ਊਰਜਾਵਾਨ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਲਾ ਇਲਾਜ ਨਹੀਂ ਹੈ ਇਸ ਦਾ ਇਲਾਜ ਹੈ। ਪਰ ਜ਼ਰੂਰਤ ਹੈ ਸ਼ੁਰੂਆਤੀ ਲੱਛਣ ਦਿਖਣ ਤੇ ਨੇਡ਼ੇ ਦੇ ਸਿਹਤ ਕੇਂਦਰ ਅਤੇ ਡਾਕਟਰ ਨਾਲ ਸੰਪਰਕ ਕਰਕੇ ਇਸ ਦਾ ਇਲਾਜ ਸ਼ੁਰੂ ਕਰਨਾ।