ਲੋਕਾਂ ਦੇ ਤਿੰਨ ਮਹੀਨੇ ਦੇ ਬਿਜਲੀ ਬਿੱਲਾਂ ਨੂੰ ਮਾਫ ਕਰੇ ਕੈਪਟਨ ਸਰਕਾਰ - ਐਡਵੋਕੇਟ ਰਜਨੀਸ਼ ਦਹੀਯਾ
ਗੌਰਵ ਮਾਣਿਕ
ਫਿਰੋਜ਼ਪੁਰ 2 ਮਈ 2021 ---- ਪੰਜਾਬ ਵਿੱਚ ਲੜੀਵਾਰ ਲਗਦੇ ਲੋਕਡਾਉਨ ਅਤੇ ਕਰਫਿਊ ਕਰਕੇ ਆਰਥਿਕ ਮੰਦੀ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਹਿੰਗੀ ਬਿਜਲੀ ਦੀ ਮਾਰ ਤੋਂ ਬਚਾਉਣ ਲਈ ਤਿੰਨ ਮਹੀਨੇ ਦੇ ਬਿਜਲੀ ਬਿੱਲਾਂ ਨੂੰ ਮਾਫ ਕਰਨਾ ਚਾਹੀਦਾ ਹੈ। ਇਹ ਮੰਗ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਐਡਵੋਕੇਟ ਰਜਨੀਸ਼ ਦਹੀਯਾ ਨੇ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਵਲੋਂ ਚਲਾਏ ਜਾ ਰਹੇ ਬਿਜਲੀ ਅੰਦੋਲਨ ਦੇ ਤਹਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਪਿੰਡ ਕੁੱਲਗੜ੍ਹੀ ਪੰਹੁਚੇ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਐਡਵੋਕੇਟ ਰਜਨੀਸ਼ ਦਹੀਯਾ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਹੀ ਬਿਜਲੀ ਬਿੱਲਾਂ ਦੀ ਮਾਫ਼ੀ ਦਾ ਐਲਾਨ ਕਰਨ ਤਾਕਿ ਜਨਤਾ ਨੂੰ ਆਰਥਿਕ ਤੋਰ ਤੇ ਕੁੁੁਝ ਰਾਹਤ ਮਿਲ ਸਕੇ।
ਉਹਨਾਂ ਕਿਹਾ ਕਿ ਸ਼ਨੀਵਾਰ ਐਤਵਾਰ ਦੇ ਮੁਕੰਮਲ ਲੋਕਡਾਉਨ ਅਤੇ ਰੋਜ਼ਾਨਾ ਦੇ ਕਰਫ਼ਿਊ ਕਾਰਨ ਵਪਾਰੀ, ਹਰੇਕ ਦੁਕਾਨਦਾਰ ਅਤੇ ਖਾਣ ਪੀਣ ਦੀਆਂ ਰੇਹੜੀਆਂ ਲਗਾਉਣ ਵਾਲੇ ਛੋਟੇ ਛੋਟੇ ਕੀਰਤੀਆਂ ਲਈ ਬਹੁਤ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਲੋਕਾਂ ਦੀ ਅਵਾਜ਼ ਦੀ ਗੱਲ ਕਰਦੇ ਹੋਏ ਐਡਵੋਕੇਟ ਦਹੀਯਾ ਨੇ ਕਿਹਾ ਕਿ ਦੋਪਹਰ ਦੀ ਵੱਧ ਰਹੀ ਗਰਮੀ ਕਾਰਨ ਬਜ਼ਾਰਾਂ ਵਿੱਚ ਸਵੇਰ ਸ਼ਾਮ ਹੀ ਕੰਮ ਕਾਰ ਹੁੰਦਾ ਸੀ।
ਅਪ੍ਰੈਲ ਵਿੱਚ ਸਕੂਲਾਂ ਦੇ ਨਵੇਂ ਸੇਸ਼ਨ ਆਰੰਭ ਹੋਣ ਤੇ ਲੋਕ ਹਲੇ ਬੱਚਿਆਂ ਦੀ ਮੰਹਿਗੀ ਕਿਤਾਬਾਂ ਅਤੇ ਪੜ੍ਹਾਈ ਦੇ ਖ਼ਰਚਿਆਂ ਤੋ ਹੀ ਬਾਹਰ ਨਹੀਂ ਸੀ ਨਿਕਲੇ ਕਿ ਹੁਣ ਇਹਨਾਂ ਔਖੇ ਦਿਨਾਂ ਵਿੱਚ ਬਿਜਲੀ ਦੇ ਬਿੱਲਾਂ ਨੇ ਸਾਰਿਆਂ ਦੀ ਮੁਸਕਲਾਂ ਹੋਰ ਵੱਧਾ ਦਿੱਤੀ ਹੈ। ਗੋਰ ਹੈ ਕਿ ਸ਼ਾਮ ਦੇ ਕਰਫ਼ਿਊ ਕਰਕੇ ਹੋਟਲ, ਢਾਬੇ, ਰੇਹੜੀਆਂ,ਖਾਣ ਪੀਣ ਦਾ ਕਾਰੋਬਾਰ ਵਾਲੇ ਮਾਨਸਿਕ ਦਬਾਅ ਹੇਠ ਆ ਰਹੇ ਹਨ। ਉਹਨਾਂ ਕਿਹਾ ਕਿ ਮੰਹਿਗੀ ਬਿਜਲੀ ਦੀ ਮਾਰ ਝੇਲ ਰਹੇ ਲੋਕ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ।
ਇਸ ਮੌਕੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਗੁਰਨੇਕ ਸਿੰਘ ਕੁੱਲਗੜ੍ਹੀ ਅਤੇ ਸਰਕਲ ਇੰਚਾਰਜ ਕਸ਼ਮੀਰ ਸਿੰਘ ਲੋਹਗੜ੍ਹ ਵੀ ਹਾਜ਼ਰ ਸਨ।