ਸੇਵਾ ਪ੍ਰਮੋ ਧਰਮ ਟਰੱਸਟ ਨੇ ਸੇਹਤ ਵਿਭਾਗ ਨਾਲ ਮਿਲ ਕੇ 120 ਲੋਕਾਂ ਦਾ ਕੀਤਾ ਟੀਕਾਕਰਣ
ਗੌਰਵ ਮਾਣਿਕ
- ਫਿਰੋਜ਼ਪੁਰ ਵਾਸੀ ਕੋਰੋਨਾ ਦੇ ਖ਼ਾਤਮੇ ਲਈ ਵੱਧ ਤੋਂ ਵੱਧ ਟੀਕਾਕਰਣ ਕਰਵਾਉਣ : ਜੀਵਨ ਸ਼ਰਮਾ
ਫਿਰੋਜ਼ਪੁਰ 2 ਮਈ 2021 - ਫ਼ਿਰੋਜ਼ਪੁਰ ਵਿੱਚ ਸੇਵਾ ਪ੍ਰਮੋ ਧਰਮ ਟਰੱਸਟ ਵਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਵਿਰੁੱਧ ਜਾਗਰੂਕ ਕਰਨ ਲਈ ਵੈਕਸੀਨੇਸ਼ਨ ਦਾ ਕੈਂਪ ਤੀਜੇ ਦਿਨ ਵੀ ਜਾਰੀ ਰਿਹਾ ਅਤੇ ਇਸ ਦੌਰਾਨ 120 ਲੋਕਾਂ ਦਾ ਟੀਕਾਕਰਣ ਕੀਤਾ ਗਿਆ ਇਸ ਦੌਰਾਨ ਸੇਵਾ ਪਰਮੋ ਧਰਮ ਦੇ ਆਗੂਆਂ ਨੇ ਦੱਸਿਆ ਕਿ ਕੋਰੋਨਾ ਜਿਹੀ ਭਿਆਨਕ ਮਹਾਮਾਰੀ ਦੌਰਾਨ ਬਚਾਓ ਦਾ ਇੱਕੋ ਇਕ ਹੀ ਤਰੀਕਾ ਹੈ ਕਿ ਸਭ ਨੂੰ ਵੈਕਸੀਨੇਸ਼ਨ ਲਗਾਈ ਜਾਵੇ ਇਸੇ ਮੰਤਵ ਨਾਲ ਸੰਸਥਾ ਵੱਲੋਂ ਵੈਕਸੀਨੇਸ਼ਨ ਅਭਿਆਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਲਗਾਤਾਰ ਜਾਰੀ ਰਹੇਗਾ।
ਉਹਨਾਂ ਨੇ ਕਿਹਾ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਲੋਕੀ ਜਯਾਦਾ ਤੋਂ ਜਯਾਦਾ ਘਰਾਂ ਤੋਂ ਬਾਹਰ ਨਿਕਲ ਕਰ ਟੀਕਾਕਰਣ ਕਰਵਾਉਣ ਤਾਂਕਿ ਇਸ ਭਯਾਨਕ ਬਿਮਾਰੀ ਨੂੰ ਠੱਲ ਪਾਈ ਜਾ ਸਕੇ , ਅਤੇ ਹਫਤੇ ਚ ਸਿਰਫ ਇੱਕ ਦਿਨ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਕੈਂਪ ਜਾਰੀ ਰਹੇਗਾ ਜਿਸ ਵਿੱਚ ਕੋਈ ਵੀ ਸੱਜਣ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆ ਕੇ ਵੈਕਸੀਨੇਸ਼ਨ ਕਰਵਾ ਸਕਦਾ ਹੈ ਇਸ ਮੌਕੇ ਤੇ ਸੰਸਥਾ ਦੇ ਆਗੂ ਜੀਵਨ ਸ਼ਰਮਾ , ਨਰੇਸ਼ ਸ਼ਰਮਾ, ਬਲਦੇਵ ਅਰੋਡ਼ਾ, ਹੇਮੰਤ ਠਾਕੁਰ ਅਤੇ ਸਿਹਤ ਵਿਭਾਗ ਦੇ ਡਾਕਟਰ ਅਤੇ ਸਟਾਫ਼ ਦੇ ਕਰਮਚਾਰੀ ਹਾਜਰ ਸਨ ਆਦਿ ਦੱਸ ਦੇਈਏਂ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਆਪਣਾ ਯੋਗਦਾਨ ਕੋਰੋਨਾ ਨੂੰ ਹਰਾਉਣ ਵਾਸਤੇ ਪਾਯਾ ਜਾਂ ਰਿਹਾ ਹੈ।