ਲੋਕ ਈ-ਸੰਜੀਵਨੀ ਓ.ਪੀ.ਡੀ. ਰਾਹੀਂ ਘਰ ਬੈਠੇ ਲੈ ਸਕਦੇ ਹਨ ਮਾਹਿਰ ਡਾਕਟਰਾਂ ਦੀ ਸਲਾਹ: ਸਿਵਲ ਸਰਜਨ ਰੂਪਨਗਰ
ਹਰੀਸ਼ ਕਾਲੜਾ
ਰੂਪਨਗਰ 04 ਮਈ 2021:ਕੋਰੋਨਾਂ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ ਘਰ ਬੈਠੇ ਸਿਹਤ ਸਹੂਲਤਾਂ ਮਹੁੱਈਆ ਕਰਵਾਉਣ ਦੇ ਮੰਤਵ ਤਹਿਤ ਪੰਜਾਬ ਸਰਕਾਰ ਵਲ਼ੋਂ ਪੰਜਾਬ ਦੇ ਲੋਕਾਂ ਲਈ ਈ-ਸੰਜੀਵਨੀ ਓ.ਪੀ.ਡੀ.ਪ੍ਰਣਾਲੀ ਚਲਾਈ ਗਈ ਹੈ।ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਵੱਧ ਤੋਂ ਵੱਧ ਆਨਲਾਈਨ ਸਿਹਤ ਸਲਾਹ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਦਾ ਪਲੇਟਫਾਰਮ ਹੈ। ਇਹ ਪ੍ਰਣਾਲੀ ਗਰਭਵਤੀ ਅੋਰਤਾਂ ਅਤੇ ਇਸਤਰੀ ਰੋਗਾਂ ਤੋਂ ਪੀੜਤ ਮਰੀਜਾਂ , ਗੈਰ ਸੰਚਾਰੀ ਬੀਮਾਰੀਆਂ ਦੇ ਮਰੀਜਾਂ, ਸਹਿ ਰੋਗਾਂ ਦੇ ਮਰੀਜਾਂ, ਘਾਤਕ ਬੀਮਾਰੀਆਂ ਤੋਂ ਪੀੜਤ ਮਰੀਜਾਂ ઠਲਈ ઠਵੀਡੀਓ ਕਾਨਫਰੰਸ ਰਾਹੀਂ ਡਾਕਟਰੀ ਸਲਾਹ ਹਾਸਿਲ ਕਰਨ ਦਾ ਬਹੁਤ ਹੀ ਅਸਾਨ ਜਰੀਆ ਹੈ।
ਉਹਨਾਂ ਦੱਸਿਆ ਕਿ ઠਸਿਹਤ ਵਿਭਾਗ ਵੱਲੋਂ ਮੁਫਤ ਮੈਡੀਕਲ ਸਲਾਹ ਲੈਣ ਲਈ ਮਾਹਿਰ ਡਾਕਟਰਾਂ ਦੀ ਡਿਊਟੀ ਹਫਤੇ ਵਿੱਚ ਸ਼ੁੱਕਰਵਾਰ (ਮੈਡੀਸਨ) ਅਤੇ ਸ਼ਨੀਵਾਰ (ਅੋਰਤਾਂ ਦੇ ਰੋਗਾਂ ਸੰਬੰਧੀ) ਰਾਜ ਪੱਧਰ ਤੋਂ ਪ੍ਰਾਪਤ ਰੋਸਟਰ ਮੁਤਾਬਿਕ ਸਵੇਰੇ 8 ਵਜੇ ਤੋਂ ਸਾਮ 2 ਵਜੇ ਤੱਕ ਲਗਾਈ ਗਈ ਹੈ।ਇਸ ਸੁਵਿਧਾ ਦਾ ਲਾਭ ਲੈਣ ਲਈ ਮਰੀਜ ਨੂੰ ਈ-ਸੰਜੀਵਨੀ ਓ.ਪੀ.ਡੀ. ਤੇ ਲਾਗ ਇਨ ਕਰਨਾ ਹੋਵੇਗਾ ਅਤੇ ਉਸ ਮਗਰੋਂ ਰਜਿਸਟ੍ਰੇਸ਼ਨ ਆਪਸ਼ਨ ਤੇ ਜਾ ਕੇ ਆਪਣਾ ਫੋਨ ਨੰਬਰ ਦਰਜ ਕਰਵਾਉਣਾ ਹੋਵੇਗਾ।
ਮਰੀਜ ਦੇ ਫੋਨ ਨੰਬਰ ਤੇ ਇੱਕ ਓ.ਟੀ.ਪੀ. ਜਨਰੇਟ ਹੋਵੇਗਾ ਜਿਸਨੂੰ ਕਿ ਸੇਵ ਕਰਨ ਉਪਰੰਤ ਟੋਕਨ ਨੰਬਰ ਜਾਰੀ ਹੋਵੇਗਾ ਅਤੇ ਟੋਕਨ ਨੰਬਰ ਦੇ ਹਿਸਾਬ ਨਾਲ ਡਾਕਟਰੀ ਸਲਾਹ ਪ੍ਰਾਪਤ ਹੋਵਗੀ। ਡਾਕਟਰੀ ਮਸ਼ਵਰੇ ਉਪਰੰਤ ਮਰੀਜ ਨੂੰ ਈ-ਪ੍ਰਿਸਕ੍ਰਿਪਸ਼ਨ ਭੇਜੀ ਜਾਵੇਗੀ ਜਿਸਨੂੰ ਡਾਊਨਲੋਡ ਕਰਕੇ ਉਹ ਕੈਮਿਸਟ ਤੋਂ ਦਵਾਈ ਪ੍ਰਾਪਤ ਕਰ ਸਕਦਾ ਹੈ।ਇਹ ਸਾਰੀ ਸੁਵਿਧਾ ਬਿਲਕੁਲ ਮੁਫਤ ਉਪਲੱਬਧ ਕਰਵਾਈ ਜਾ ਰਹੀ ਹੈ।
ਜਿਲ੍ਹਾ ਮਾਸ ਮੀਡੀਆ ਵਿੰਗ ਅਤੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।