ਪਟਿਆਲਾ ਦੇ ਮੇਅਰ ਨੇ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਪਰਿਵਾਰ ਦੀਆਂ ਸੁਣੀਆਂ ਸਮੱਸਿਆਵਾਂ
ਜਗਤਾਰ ਸਿੰਘ
ਪਟਿਆਲਾ, 5 ਮਈ, 2021 - ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਅੱਜ ਰਜਿੰਦਰਾ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਦੇ ਪਰਿਵਾਰ ਨਾਲ ਮਿਲ ਕੇ ਕਿਹਾ ਕਿ ਕਰੋਨਾ ਮਰੀਜ਼ਾਂ ਨੂੰ ਕਿਸੇ ਵੀ ਤਰਾਂ ਦੀ ਮੈਡੀਸਨ ਆਕਸੀਜਨ ਰੋਟੀ ਪਾਣੀ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਮੇਅਰ ਸੰਜੀਵ ਬਿੱਟੂ ਨੇ ਦੱਸੀਆਂ ਲੋਕਾਂ ਨੂੰ ਅਫਵਾਹਾਂ ਤੋ ਬਚਣਾ ਚਾਹੀਦਾ ਹੈ। ਰਜਿੰਦਰਾ ਹਸਪਤਾਲ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀ ਬਲਿਕ ਦੂਸਰੀਆਂ ਸਟੇਟਾਂ ਤੋਂ ਵੀ ਮਰੀਜ਼ ਇਥੇ ਆਉਂਦੇ ਹਨ। ਪ੍ਰਈਵੇਟ ਹਸਪਤਾਲਾਂ ਤੋਂ ਮਰੀਜ਼ ਇਥੇ ਹੀ ਆਉਦੇ ਹਨ। ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੰਗੇ ਤਰੀਕੇ ਨਾਲ ਮਰੀਜ਼ਾਂ ਦੀ ਦੇਖ ਰੇਖ ਕਰ ਰਿਹਾ ਹੈ।