ਬੰਗਾ: ਭਰੋਮਜ਼ਾਰਾ ਵਿਚ 7 ਕੋਰੋਨਾ ਪਾਜ਼ੀਟਿਵ ਮਰੀਜ਼, ਪਿੰਡ ਨੂੰ ਕੰਨਟੈਂਨਮੈਂਟ ਜੋਨ ਐਲਾਨਿਆ, ਕੀਤਾ ਸੀਲ
ਨਵਾਂਸ਼ਹਿਰ 4 ਮਈ 2021 - ਬੰਗਾ ਦੇ ਪੈਂਦੇ ਪਿੰਡ ਭਰੋ ਮਜਾਰਾ ਵਿਖੇ ਪਹਿਲਾ 6 ਅਤੇ ਅੱਜ 1 ਕਰੋਨਾ ਪਾਜੀਟਿਵ ਮਰੀਜ਼ ਆਉਣ ਤੇ ਪਿੰਡ ਨੂੰ ਕੰਨਟੈਂਨਮੈਂਟ ਜੋਨ ਐਲਾਨਿਆ ਗਿਆ ਸੀ ਜਿਸ ਨੂੰ ਅੱਜ ਸੀਲ ਕੀਤਾ ਗਿਆ ਹੈ।ਇਸ ਸੰਬੰਧੀ ਮੌਕੇ ਤੇ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐਸ ਐਚ ਉਂ ਪਵਨ ਕੁਮਾਰ ਨੇ ਦੱਸਿਆ ਕਿ ਪਿੰਡ ਭਰੋਮਜ਼ਾਰਾ ਵਿੱਚ ਪਹਿਲਾ ਤੋਂ 6 ਮਰੀਜ਼ ਕਰੋਨਾ ਪਾਜੀਟਿਵ ਪਾਏ ਗਏ ਸਨ ਅਤੇ ਅੱਜ ਇਕ ਹੋਰ ਮਹਿਲਾ ਦੇ ਕਰੋਨਾ ਪਾਜੀਟਿਵ ਆਉਣ ਨਾਲ ਪਿੰਡ ਵਿੱਚ ਕੁਲ 7 ਕਰੋਨਾ ਮਰੀਜ਼ ਪਾਜੀਟਿਵ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਆਉਣ ਵਾਲੇ ਸਮੇ ਵਿਚ ਪਿੰਡ ਦੇ ਹੋਰ ਲੋਕਾ ਦੇ ਕਰੋਨਾ ਜਾਂਚ ਲਈ ਨਮੂਨੇ ਲਏ ਜਾਣਗੇ। ਉਨ੍ਹਾ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਮੂੰਹ ਨੱਕ ਨੂੰ ਚੰਗੀ ਤਰ੍ਹਾਂ ਨਾਲ ਮਾਸਕ ਨਾਲ ਢੱਕ ਕੇ ਰੱਖਣ ਅਤੇ ਸੇਨੇਟਾਈਜ਼ਰ ਦੀ ਵਰਤੋਂ ਕਰ ਆਪਣੇ ਹੱਥਾਂ ਨੂੰ ਸਾਫ ਕਰਨ।ਉਨ੍ਹਾ ਕਿਹਾ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਜਲਦ ਉਨ੍ਹਾ ਦੇ ਘਰਾਂ ਵਿੱਚ ਹੀ ਲੋੜੀਂਦੀ ਮਦਦ ਦਿੱਤੀ ਜਾਵੇਗੀ।ਉਨ੍ਹਾਂ ਗੱਲਬਾਤ ਕਰਦਿਆਂ ਕਿ ਉਕਤ ਪਿੰਡ ਦਾ ਐਸ ਡੀ ਐਮ ਬੰਗਾ ਵਿਰਾਜ ਤਿੜਕੇ ,ਡੀ ਐਸ ਪੀ ਬੰਗਾ ਗੁਰਵਿੰਦਰ ਪਾਲ ਸਿੰਘ ਵਲੋਂ ਜਾਇਜ਼ਾ ਲਿਆ ਗਿਆ ਹੈ ਅਤੇ ਲੋਕਾ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਨ ਦੇ ਨਾਲ ਉਨ੍ਹਾਂ ਨੂੰ ਹਰ ਸੰਭਵ ਮਦਦ ਕਰਨ ਦੇਣ ਵਾਰੇ ਅਤੇ ਲੋਕਾ ਨੂੰ ਸੋਸ਼ਲ ਦੂਰੀ ਬਣਾ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ