ਪੜ੍ਹੋ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਤੋਂ 1 ਮਈ ਦੀ ਕੋਰੋਨਾ ਅਪਡੇਟ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਮਈ 2021-ਜ਼ਿਲੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ 5 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ ਕੋਰੋਨਾ ਦੇ 149 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 46, ਮਲੋਟ ਤੋਂ 26, ਗਿੱਦੜਬਾਹਾ ਤੋਂ 3, ਬਰੀਵਾਲਾ ਤੋਂ 4, ਤਰਮਾਲਾ ਤੋਂ 2, ਲੰਬੀ ਤੋਂ 1, ਸਰਾਵਾਂ ਬੋਦਲਾਂ ਤੋਂ 1, ਤਪਾ ਖੇੜਾ ਤੋਂ 1, ਜੰਡਵਾਲਾ ਤੋਂ 1, ਬੁਰਜ਼ ਸਿੰਧਵਾਂ ਤੋਂ 1, ਦੂਹੇਵਾਲਾ ਤੋਂ 1, ਗਿਲਜੇਵਾਲਾ ਤੋਂ 3, ਬਾਦੀਆਂ ਤੋਂ 1, ਚੱਕ ਅਟਾਰੀ ਤੋਂ 1, ਚੱਕ ਬਧਾਈ ਤੋਂ 2, ਚੱਕ ਤਾਮਕੋਟ ਤੋਂ 1, ਸਮਾਘ ਤੋਂ 7, ਕੋਟਭਾਈ ਤੋਂ 7, ਲੁਹਾਰਾ ਤੋਂ 2, ਕਾਉਣੀ ਤੋਂ 2, ਛੱਤੇਆਣਾ ਤੋਂ 2, ਭੂੰਦੜ ਤੋਂ 5, ਸੁਖਨਾ ਅਬਲੂ ਤੋਂ 1, ਕੁਰਾਈਵਾਲਾ ਤੋਂ 4, ਸੰਮੇਵਾਲੀ ਤੋਂ 1, ਰੁਪਾਣਾ ਤੋਂ 1, ਫਤਿਹਪੁਰ ਮਣੀਆਂਲ ਤੋਂ 1, ਥਾਂਦੇਵਾਲਾ ਤੋਂ 1, ਕਿੰਗਰਾ ਤੋਂ 1, ਮਲਵਾਲਾ ਤੋਂ 3, ਸ਼ਾਮ ਖੇੜਾ ਤੋਂ 1, ਗੁਰੂਸਰ ਜੋਧਾਂ ਤੋਂ 1, ਅਬੁਲ ਖ਼ੁਰਾਣਾ ਤੋਂ 1, ਚੰਨੂ ਤੋਂ 1, ਕਿੱਲਿਆਂਵਾਲੀ ਤੋਂ 4, ਖੁੱਡੀਆਂ ਗੁਲਾਬ ਸਿੰਘ ਵਾਲਾ ਤੋਂ 1, ਮਹਿਣਾ ਤੋਂ 1, ਜੱਸੇਆਣਾ ਤੋਂ 3, ਖਿਉਵਾਲੀ ਤੋਂ 1 ਤੇ ਸਿੰਘੇਵਾਲਾ ਤੋਂ 1 ਕੇਸ ਮਿਲਿਆ ਹੈ। ਇਸ ਤੋਂ ਇਲਾਵਾ ਅੱਜ 123 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 677 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 3388 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 1204 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 8091 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ ਕੁੱਲ 5761 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 2178 ਕੇਸ ਸਰਗਰਮ ਚੱਲ ਰਹੇ ਹਨ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 52 ਸਾਲਾ ਵਿਅਕਤੀ, ਪਿੰਡ ਬੱਲਮਗੜ ਤੋਂ 75 ਸਾਲਾ ਵਿਅਕਤੀ, ਮਲੋਟ ਤੋਂ 32 ਸਾਲਾ ਔਰਤ, ਸਿੰਘੇਵਾਲਾ ਤੋਂ 55 ਸਾਲਾ ਔਰਤ, ਖਿਉਵਾਲੀ ਤੋਂ 65 ਸਾਲਾ ਔਰਤ ਦੀ ਅੱਜ ਕੋੋਰੋਨਾ ਕਰਕੇ ਮੌਤ ਹੋਈ ਹੈ।