ਦਿੱਲੀ ਦੇ ਹਸਪਤਾਲ 'ਚ ਆਕਸੀਜਨ ਦੀ ਘਾਟ ਕਰਨ ਇਕ ਡਾਕਟਰ ਸਣੇ 8 ਕੋਰੋਨਾ ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ, 1 ਮਈ 2021 - ਸ਼ਨੀਵਾਰ ਦੁਪਹਿਰ ਨੂੰ ਦਿੱਲੀ ਦੇ ਬੱਤਰਾ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ ਇਕ ਡਾਕਟਰ ਸਮੇਤ ਅੱਠ ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਫਤੇ ਵਿੱਚ ਦੂਜੀ ਵਾਰ ਆਕਸੀਜਨ ਦੀ ਘਾਟ ਕਾਰਨ, ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਦਿੱਲੀ ਹਾਈ ਕੋਰਟ ਵਿੱਚ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਆਕਸੀਜਨ ਸੰਕਟ ‘ਤੇ ਚੱਲ ਰਹੀ ਸੁਣਵਾਈ ਦੌਰਾਨ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੈਂਕਰ ਦੁਪਹਿਰ 1.30 ਵਜੇ ਆਕਸੀਜਨ ਦੀ ਮੁੜ ਸਪਲਾਈ ਲਈ ਹਸਪਤਾਲ ਪਹੁੰਚਿਆ, ਜਿਸ ਕਾਰਨ ਹਸਪਤਾਲ ਦੇ ਮਰੀਜ਼ ਲਗਭਗ 80 ਮਿੰਟਾਂ ਤੱਕ ਆਕਸੀਜਨ ਤੋਂ ਬਗੈਰ ਰਹੇ ਅਤੇ ਦੁਪਹਿਰ 12.45 ਵਜੇ ਆਕਸੀਜਨ ਟੈਂਕਰ ਖਤਮ ਹੋ ਗਏ ਸਨ।
ਜਿਸ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਰਣਦੀਪ ਸੁਰਜੇਵਾਲਾ ਨੀ ਮੋਦੀ ਸਰਕਾਰ 'ਤੇ ਸਵਾਲ ਖੜੇ ਕੀਤੇ ਕੇ ਮੋਦੀ ਸਰਕਾਰ ਫਿਰ ਵੀ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਰਹੀ ਹੈ ਕੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਇਹ 8 ਕਤਲ ਹਨ ਅਤੇ ਇਹਨਾਂ ਦਾ ਖੂਨ ਮੋਦੀ ਸਰਕਾਰ ਦੇ ਸਿਰ ਹੈ।
Devastating news from Batra Hospital, Delhi of 8 patients, including a doctor dying for #OxygenShortage !
Yet Modi Govt files affidavit in Supreme Court saying no dearth of #Oxygen
This is ‘murder’.
This blood is on the hands of Modi Govt.#CovidIndia
pic.twitter.com/yHgqehaAhE
— Randeep Singh Surjewala (@rssurjewala) May 1, 2021