ਸਵੈ-ਇੱਛਾ ਨਾਲ ਲਗਵਾਈ 100 ਵਿਅਕਤੀਆਂ ਨੇ ਕੋਰੋਨਾ ਵੈਕਸੀਨ
ਸੰਜੀਵ ਜਿੰਦਲ
ਮਾਨਸਾ 1 ਮਈ 2021 : ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਪੂਰੇ ਪੰਜਾਬ ਵਿਚ ਜ਼ੋਰਾਂ ਤੇ ਚੱਲ ਰਹੀ ਹੈ ਜਿਸਦੇ ਤਹਿਤ ਸਿਹਤ ਵਿਭਾਗ ਵੱਲੋਂ ਗ੍ਰਾਮ ਪੰੰਚਾਇਤ ਦੇ ਸਹਿਯੋਗ ਨਾਲ ਹਲਕਾ ਸਰਦੂਲਗੜ੍ਹ ਦੇ ਪਿੰਡ ਕਾਨ੍ਹੇਵਾਲਾ ਵਿਖੇ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਸੀਐੱਚਓ ਜਗਸੀਰ ਸਿੰਘ ਨੇ ਦੱਸਿਆ ਕਿ ਕੈਂਪ 'ਚ 45 ਸਾਲ ਉਮਰ ਤੋਂ ਉਪਰ ਅਤੇ ਫਰੰਟ ਲਾਈਨ ਤੇ ਕੰਮ ਕਰਦੇ 100 ਵਿਅਕਤੀਆਂ ਦੇ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਇਸ ਦੌਰਾਨ ਸਰਪੰਚ ਮਹਿੰਦਰ ਸਿੰਘ ਸਹਾਰਣ ਨੇ ਅਫਵਾਹਾਂ ਤੋਂ ਉੱਪਰ ਉੱਠਕੇ ਅਤੇ ਕੋਰੋਨਾ ਨੂੰ ਹਰਾਉਣ ਲਈ ਸਵੈ-ਇੱਛਾ ਨਾਲ ਵੈਕਸੀਨ ਲਗਵਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾਮੁਕਤ ਅਧਿਆਪਕ ਮਾਲਾ ਰਾਮ, ਮਾਸਟਰ ਕੁਲਦੀਪ ਸਿੰਘ, ਨੰਬਰਦਾਰ ਰਾਮੇਸ਼ ਕੁਮਾਰ, ਨੰਬਰਦਾਰ ਕ੍ਰਿਸ਼ਨ ਲਾਲ, ਹਰਵਿੰਦਰ ਸਿੰਘ ਪਟਵਾਰੀ, ਪੰਚਾਇਤ ਮੈਂਬਰ ਭੂਪ ਰਾਮ, ਆਦਰਾਮ, ਸੋਹਨ ਲਾਲ, ਰਾਮ ਦਾਸ ਸੰਧੂ, ਏ.ਐਨ.ਐਮ ਗੁਰਚਰਨ ਕੌਰ, ਪੁਸ਼ਪਿੰਦਰ ਸਿੰਘ, ਜਗਸੀਰ ਸਿੰਘ ਚੌੰਕੀਦਾਰ ਆਦਿ ਮੌਜੂਦ ਸਨ।