ਫ਼ਿਰੋਜ਼ਪੁਰ ਵਿੱਚ ਬੇਲੋੜਾ ਘੁੰਮਦੇ ਲੋਕਾਂ ਨੂੰ ਫੜ-ਫੜ ਕੇ ਪੁਲਿਸ ਕਰਵਾ ਰਹੀ ਹੈ ਉਨ੍ਹਾਂ ਦਾ ਕੋਰੋਨਾ ਟੈਸਟ
ਗੌਰਵ ਮਾਣਿਕ
- ਬੇਵਜ੍ਹਾ ਘੁੰਮਣ ਵਾਲਿਆਂ ਦਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਚਲਾਨ
ਫਿਰੋਜ਼ਪੁਰ 1 ਮਈ 2021 - ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਜਿਥੇ ਪੂਰੇ ਪੰਜਾਬ ਵਿਚ ਦੋ ਦਿਨਾਂ ਦਾ ਵੀਕੈਂਡ ਲਾਕਡਾਊਨ ਕੀਤਾ ਗਿਆ ਹੈ ਉੱਥੇ ਹੀ ਕੁਝ ਤੱਤਵ ਜਿਹੜੇ ਘਰਾਂ ਚ ਟਿਕ ਕੇ ਨਹੀਂ ਬਹਿ ਸਕਦੇ ਬਾਹਰ ਘੁੰਮਦੇ ਤੁਹਾਨੂੰ ਨਜ਼ਰ ਆ ਜਾਣਗੇ ਉਨ੍ਹਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਸ ਨੇ ਵੀ ਹੁਣ ਕਮਰ ਕਸੀ ਹੋਈ ਹੈ ਇਸੇ ਮੁਹਿੰਮ ਦੇ ਤਹਿਤ ਹੀ ਫ਼ਿਰੋਜ਼ਪੁਰ ਸ਼ਹਿਰ ਦੇ ਵਿੱਚੋ ਵਿੱਚ ਊਧਮ ਸਿੰਘ ਚੌਕ ਵਿਚ ਸਿਹਤ ਵਿਭਾਗ ਨਾਲ ਮਿਲ ਕੇ ਪੰਜਾਬ ਪੁਲੀਸ ਵੱਲੋਂ ਬੇਮਤਲਬਾ ਘੁੰਮਦੇ ਲੋਕਾਂ ਨੂੰ ਫੜ ਫੜ ਕੇ ਉਨ੍ਹਾਂ ਦਾ ਕੋਰੋਨਾ ਟੈੱਸਟ ਕਰਵਾਇਆ ਜਾ ਰਿਹਾ ਹੈ ਅਤੇ ਮੌਕੇ ਤੇ ਹੀ ਰਿਪੋਰਟ ਆਨ ਅਨੁਸਾਰ ਜੋ ਕੋਈ ਪੋਜ਼ਿਟਿਵ ਪਾਇਆ ਜਾਂਦਾ ਹੈ ਉਸ ਨੂੰ ਯਾ ਤਾਂ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਜਾਂਦਾ ਹੈ ਜਾਂ ਫਿਰ ਉਸ ਦੀ ਮਰਜ਼ੀ ਤੇ ਉਸ ਨੂੰ ਉਸਦੇ ਘਰ ਕੋਰਣਟਾਈਨ ਕਰਾਇਆ ਜਾ ਰਿਹਾ ਹੈ।
ਖ਼ੁਦ ਪੁਲਸ ਕਰਮਚਾਰੀ ਵੀ ਇਸ ਜਾਂਚ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਜੋ ਚੌਵੀ ਘੰਟੇ ਡਿਊਟੀ ਤੇ ਤੈਨਾਤ ਰਹਿੰਦੇ ਹਨ ਉਹ ਵੀ ਅਪਨਾ ਕੋਰੋਨਾ ਟੈੱਸਟ ਕਰਵਾ ਰਹੇ ਹਨ ਤਾਂ ਕਿ ਉਹ ਇਸ ਭਿਆਨਕ ਵਾਇਰਸ ਤੋਂ ਬਚੇ ਰਹਿਣ ਜਿੱਥੇ ਪੁਲਿਸ ਵੱਲੋਂ ਲੋਕਾਂ ਦੇ ਟੈਸਟ ਕਰਵਾਏ ਜਾ ਰਹੇ ਹਨ ਉੱਥੇ ਆਪਣੇ ਕਰਮਚਾਰੀਆਂ ਦੇ ਵੀ ਟੈਸਟ ਕਰਵਾ ਕੇ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਸ਼ਹਿਰ ਵਿੱਚ ਜਿੱਥੇ ਦੁਕਾਨਾਂ ਤਾਂ ਪੂਰੀ ਤਰ੍ਹਾਂ ਬੰਦ ਨੇ ਪਰ ਲੋਕ ਜਿਹੜੇ ਬਿਨਾਂ ਗੱਲੋਂ ਬਾਹਰ ਨਿਕਲੋ ਨਹੀਂ ਟਲਦੇ , ਭਾਵੇਂ ਕਿ ਸਰਕਾਰ ਵੱਲੋਂ ਇਸ ਦੋ ਦਿਨ ਦੇ ਵੀਕੈਂਡ ਲਾਕਡਾਊਨ ਵਿਚ ਕੁਝ ਜ਼ਰੂਰੀ ਸੇਵਾਵਾਂ ਨੂੰ ਜਿਵੇਂ ਕਿ ਦਵਾਈਆਂ ਦੀ ਦੁਕਾਨ ਡੇਅਰੀ ਆਦਿ ਨੂੰ ਛੂਟ ਦਿੱਤੀ ਗਈ ਹੈ ਸਰਕਾਰ ਵੱਲੋਂ ਉਹ ਹਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਇਸ ਭਿਆਨਕ ਕੋਰੋਨਾ ਮਹਾਂਮਾਰੀ ਦੀ ਚੇਨ ਨੂੰ ਤੋੜਨ ਵਿੱਚ ਕਾਮਯਾਬੀ ਮਿਲ ਸਕੇ।